ਲੁਧਿਆਣਾ 'ਚ ਸ਼ਾਹੀ ਇਮਾਮ ਦੇ ਘਰ ਦੀ ਰੇਕੀ! ਮੂੰਹ 'ਤੇ ਕੱਪੜਾ ਬੰਨ੍ਹ ਆਇਆ ਸੀ ਸ਼ੱਕੀ, 70 ਕੈਮਰਿਆਂ 'ਚ ਕੈਦ

ਲੁਧਿਆਣਾ 'ਚ ਸ਼ਾਹੀ ਇਮਾਮ ਦੇ ਘਰ ਦੀ ਰੇਕੀ! ਮੂੰਹ 'ਤੇ ਕੱਪੜਾ ਬੰਨ੍ਹ ਆਇਆ ਸੀ ਸ਼ੱਕੀ, 70 ਕੈਮਰਿਆਂ 'ਚ ਕੈਦ

ਲੁਧਿਆਣਾ: ਮਹਾਨਗਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਦੇ ਘਰ ਦੀ ਰੇਕੀ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਸ਼ਾਹੀ ਇਮਾਮ ਦੇ ਕਰੀਬੀ ਮੁਹੰਮਦ ਮੁਸ਼ਤਕਿਮ ਦੇ ਅਨੁਸਾਰ, ਉਨ੍ਹਾਂ ਦਾ ਘਰ ਬ੍ਰਾਊਨ ਰੋਡ 'ਤੇ ਸਥਿਤ ਹੈ। ਇਮਾਮ ਸਾਹਿਬ ਪਿਛਲੇ ਤਿੰਨ ਦਿਨਾਂ ਤੋਂ ਮਹਾਰਾਸ਼ਟਰ ਵਿਚ ਸਨ। ਜਦੋਂ ਉਹ ਰਾਤ ਨੂੰ ਵਾਪਸ ਪਰਤੇ ਅਤੇ ਸੀ.ਸੀ.ਟੀ.ਵੀ. ਫੁਟੇਜ ਦੇਖੀ ਤਾਂ ਇਕ ਅਜਨਬੀ ਕਈ ਘੰਟਿਆਂ ਤੋਂ ਉਨ੍ਹਾਂ ਦੇ ਘਰ ਦੇ ਆਸ-ਪਾਸ ਮੰਡਰਾਉਂਦਾ ਦਿਸਿਆ। 

ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਥਾਵਾਂ 'ਤੇ ਪਟਾਕਿਆਂ 'ਤੇ ਲੱਗੀ ਪਾਬੰਦੀ! ਦੀਵਾਲੀ ਤੋਂ ਪਹਿਲਾਂ ਸਖ਼ਤ ਹੁਕਮ ਜਾਰੀ

ਫੁਟੇਜ ਦੇਖ ਕੇ ਪਤਾ ਲੱਗਾ ਕਿ ਪਹਿਲਾਂ ਉਹ ਵਿਅਕਤੀ ਕਲਗੀਧਰ ਰੋਡ 'ਤੇ ਨਜ਼ਰ ਆਇਆ, ਫਿਰ ਕੁਝ ਦੂਰੀ 'ਤੇ ਜਾ ਕੇ ਚਿਹਰਾ ਕੱਪੜੇ ਨਾਲ ਢੱਕ ਲਿਆ ਅਤੇ ਇਮਾਮ ਸਾਹਿਬ ਦੇ ਘਰ ਦੇ ਆਸ-ਪਾਸ ਚੱਕਰ ਕੱਟਣ ਲੱਗਾ। ਕੁਝ ਦੇਰ ਬਾਅਦ ਉਹ ਗਲੀਆਂ ਵਿਚ ਗਾਇਬ ਹੋ ਗਿਆ। ਮੁਸ਼ਤਕਿਮ ਨੇ ਦੱਸਿਆ ਕਿ ਸ਼ੱਕੀ ਗਤੀਵਿਧੀ ਸਾਹਮਣੇ ਆਉਂਦੇ ਹੀ ਉਨ੍ਹਾਂ ਨੇ ਸੀ.ਸੀ.ਟੀ.ਵੀ. ਫੁਟੇਜ ਪੁਲਸ ਕਮਿਸ਼ਨਰ ਨੂੰ ਸੌਂਪ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਟੁੱਟ ਗਿਆ ਬੰਨ੍ਹ! ਇਨ੍ਹਾਂ ਇਲਾਕਿਆਂ 'ਚ ਵੜਿਆ ਪਾਣੀ; ਪੰਜਾਬ 'ਚ ਬਾਰਿਸ਼ ਨੇ ਫ਼ਿਰ ਵਧਾਈਆਂ ਮੁਸ਼ਕਲਾਂ

ਪੁਲਸ ਹੁਣ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਚ ਜੁਟੀ ਹੋਈ ਹੈ। ਸੁਰੱਖਿਆ ਕਾਰਨਾਂ ਕਰਕੇ ਫੁਟੇਜ ਮੀਡੀਆ ਨੂੰ ਜਾਰੀ ਨਹੀਂ ਕੀਤੀ ਗਈ ਹੈ। ਪੁਲਸ ਦਾ ਦਾਅਵਾ ਹੈ ਕਿ ਬਹੁਤ ਜਲਦ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੂਤਰਾਂ ਅਨੁਸਾਰ, ਪੁਲਸ ਵੱਲੋਂ 70 ਦੇ ਕਰੀਬ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ। ਸ਼ੱਕੀ ਵਿਅਕਤੀ ਨੂੰ ਥਾਣਾ ਡਵੀਜ਼ਨ ਨੰਬਰ 2 ਅਤੇ ਬਾਅਦ ਵਿਚ ਡਵੀਜ਼ਨ ਨੰਬਰ 3 ਦੇ ਇਲਾਕੇ ਵਿਚ ਵੀ ਦੇਖਿਆ ਗਿਆ। ਉਹ ਵਾਰ-ਵਾਰ ਰਸਤਾ ਬਦਲ ਕੇ ਪੁਲਸ ਨੂੰ ਚਕਮਾ ਦਿੰਦਾ ਰਿਹਾ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS