19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ

19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ

ਜਲੰਧਰ- ਜਲੰਧਰ ਸ਼ਹਿਰ ਵਿਚੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 19 ਸਾਲਾ ਵਿਦਿਆਰਥੀ ਆਪਣੀ 31 ਸਾਲਾ ਅਧਿਆਪਕ ਪਤਨੀ ਤੋਂ ਛੁਟਕਾਰਾ ਪਾਉਣ ਦੀ ਗੁਹਾਰ ਲੈ ਕੇ ਮਹਿਲਾ ਪੁਲਸ ਥਾਣੇ ਪਹੁੰਚਿਆ। ਨੌਜਵਾਨ ਦਾ ਦੋਸ਼ ਹੈ ਕਿ ਅਧਿਆਪਕ ਨੇ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੇਖ ਕੇ ਉਸ ਨਾਲ ਵਿਆਹ ਕੀਤਾ, ਪਰ ਉਸ ਦਾ ਅਸਲ ਮਕਸਦ ਸਿਰਫ਼ ਪੈਸਿਆਂ ਦਾ ਫਾਇਦਾ ਉਠਾਉਣਾ ਸੀ। ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ 10 ਦਿਨਾਂ ਦੀ ਪ੍ਰਕਿਰਿਆ ਵਿੱਚ ਹੀ ਦੋਵਾਂ ਨੂੰ ਅਧਿਕਾਰਤ ਤੌਰ 'ਤੇ ਵੱਖ ਕਰ ਦਿੱਤਾ ਗਿਆ। ਇਸ ਕੇਸ ਨੂੰ 'ਗੋਲਡ ਡਿਗਰ' (Gold Digger) ਟ੍ਰੈਂਡ ਦੀ ਇਕ ਹੋਰ ਉਦਾਹਰਣ ਮੰਨਿਆ ਗਿਆ ਹੈ, ਜਿੱਥੇ ਰਿਸ਼ਤਿਆਂ ਦੀ ਨੀਂਹ ਪਿਆਰ 'ਤੇ ਨਹੀਂ ਸਗੋਂ ਪੈਸਿਆਂ 'ਤੇ ਰੱਖੀ ਜਾਂਦੀ ਹੈ।

ਕਿਵੇਂ ਸ਼ੁਰੂ ਹੋਇਆ ਸੀ ਰਿਸ਼ਤਾ
ਇਹ ਰਿਸ਼ਤਾ ਉਦੋਂ ਸ਼ੁਰੂ ਹੋਇਆ ਜਦੋਂ ਵਿਦਿਆਰਥੀ ਨੇ ਗਣਿਤ (Maths) ਦੀ ਟਿਊਸ਼ਨ ਲਈ ਇਕ ਪ੍ਰਾਈਵੇਟ ਅਧਿਆਪਕ ਰੱਖੀ ਸੀ। ਸ਼ੁਰੂਆਤ ਵਿੱਚ ਮਹਿਲਾ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ, ਜਿਸ ਕਾਰਨ ਵਿਦਿਆਰਥੀ ਨੂੰ ਲੱਗਣ ਲੱਗਾ ਕਿ ਉਹ ਉਸ ਨਾਲ ਪਿਆਰ ਕਰਦੀ ਹੈ। ਜਦੋਂ ਮਹਿਲਾ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਵਿਦਿਆਰਥੀ ਰਾਜ਼ੀ ਹੋ ਗਿਆ ਅਤੇ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ।

ਪਰਿਵਾਰ ਨੇ ਜਤਾਈ ਸੀ ਨਾਰਾਜ਼ਗੀ
ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਦੇ ਸਖ਼ਤ ਖ਼ਿਲਾਫ਼ ਸਨ ਅਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਸਮਝਾ ਕੇ ਔਰਤ ਤੋਂ ਦੂਰੀ ਬਣਾਉਣ ਲਈ ਕਿਹਾ ਸੀ। ਜਦੋਂ ਵਿਦਿਆਰਥੀ ਨੇ ਵੀ ਔਰਤ ਤੋਂ ਦੂਰੀ ਬਣਾਉਣੀ ਚਾਹੀ, ਤਾਂ ਔਰਤ ਨੇ ਉਲਟਾ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਟੀਚਰ ਦਾ ਪਹਿਲਾਂ ਹੀ ਦੋ ਵਾਰ ਵਿਆਹ ਹੋ ਚੁੱਕਾ ਸੀ।

ਅਦਾਲਤ ਵਿੱਚ ਹੋਇਆ ਵੱਡਾ ਖੁਲਾਸਾ
ਸੁਣਵਾਈ ਦੌਰਾਨ ਅਦਾਲਤ ਵਿੱਚ ਇਕ ਵੱਡਾ ਖ਼ੁਲਾਸਾ ਹੋਇਆ। ਔਰਤ ਨੇ ਅਦਾਲਤ ਤੋਂ ਪੁੱਛਿਆ ਕਿ “ਮੈਂ ਕਿੱਥੇ ਜਾਵਾਂਗੀ?” ਪਰ ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰਦੇ ਹੋਏ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਇਹ ਵੀ ਸਾਹਮਣੇ ਆਇਆ ਕਿ ਔਰਤ ਨੂੰ ਨੌਜਵਾਨ ਦੀ ਉਮਰ ਦਾ ਪਤਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਨੌਜਵਾਨ ਦੀ ਵਿਆਹ ਦੀ ਕਾਨੂੰਨੀ ਉਮਰ ਅਜੇ ਨਹੀਂ ਹੋਈ ਸੀ ਫਿਰ ਵੀ ਉਸ ਨੇ ਲਾਲਚ ਵਿੱਚ ਆ ਕੇ ਇਹ ਰਿਸ਼ਤਾ ਬਣਾਇਆ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS