ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਅਨੋਖੀ ਪੋਸਟ ਸਾਂਝੀ ਕਰਕੇ ਸੁਰਖੀਆਂ ਬਟੋਰੀਆਂ ਹਨ। ਸ਼ਾਹਰੁਖ ਖਾਨ ਨੇ ਭਾਰਤ ਦੀ ਪਹਿਲੀ ਪਾਸਵਰਡ ਪ੍ਰੋਟੈਕਟਿਡ ਇੰਸਟਾਗ੍ਰਾਮ ਰੀਲ ਸ਼ੇਅਰ ਕੀਤੀ ਹੈ। ਰਿਪੋਰਟਾਂ ਅਨੁਸਾਰ ਇਸ ਨਵੇਂ ਫੀਚਰ ਨੂੰ ਭਾਰਤ ਵਿੱਚ ਲਾਂਚ ਕਰਨ ਲਈ ਸ਼ਾਹਰੁਖ ਖਾਨ ਨੇ ਮੈਟਾ ਨਾਲ ਸਾਂਝੇਦਾਰੀ ਕੀਤੀ ਹੈ।

ਆਰੀਅਨ ਖਾਨ ਦੀ ਸੀਰੀਜ਼ ਦਾ ਸੀਕਰੇਟ ਵੀਡੀਓ:
ਕਿੰਗ ਖਾਨ ਨੇ ਇਹ ਵੀਡੀਓ ਆਪਣੇ ਬੇਟੇ ਆਰੀਅਨ ਖਾਨ ਨਾਲ ਕਲੈਬੋਰੇਸ਼ਨ ਵਿੱਚ ਸਾਂਝਾ ਕੀਤਾ ਹੈ। ਇਹ ਪੋਸਟ ਆਰੀਅਨ ਖਾਨ ਦੀ ਪਹਿਲੀ ਨਿਰਦੇਸ਼ਿਤ ਸੀਰੀਜ਼ 'ਦ ਬੈਡਸ ਆਫ਼ ਬਾਲੀਵੁੱਡ' (The Baads of Bollywood) ਦੇ ਬਿਹਾਈਂਡ ਦਾ ਸੀਨਜ਼ (BTS) ਵੀਡੀਓ ਨਾਲ ਸਬੰਧਤ ਹੈ। ਪੋਸਟ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ, “ਐਪੀਸੋਡਸ ਤਾਂ ਬਹੁਤ ਹਨ, ਪਰ ਬਿਹਾਈਂਡ ਦਾ ਸੀਨਜ਼ ਸਿਰਫ ਇੱਕ”। ਇਸ ਵੀਡੀਓ ਨੂੰ ਦੇਖਣ ਲਈ ਇੱਕ ਸੀਕਰੇਟ ਪਾਸਵਰਡ ਜ਼ਰੂਰੀ ਹੈ, ਜਿਸ ਤੋਂ ਬਿਨਾਂ ਰੀਲ ਨਹੀਂ ਦੇਖੀ ਜਾ ਸਕਦੀ।
ਪਾਸਵਰਡ ਲੱਭਣ ਲਈ ਦਿੱਤਾ ਹਿੰਟ:
ਇਹ ਫੀਚਰ ਪਹਿਲੀ ਵਾਰ ਭਾਰਤ ਵਿੱਚ ਵਰਤਿਆ ਗਿਆ ਹੈ। ਸ਼ਾਹਰੁਖ ਦੀ ਇਸ ਸੀਕਰੇਟ ਪੋਸਟ ਨੂੰ ਅਨਲੌਕ ਕਰਨ ਲਈ ਪ੍ਰਸ਼ੰਸਕਾਂ ਨੂੰ ਇੱਕ ਹਿੰਟ (Hint) ਦਿੱਤਾ ਗਿਆ ਹੈ: ਪੋਸਟ ਵਿੱਚ ਲਿਖਿਆ ਗਿਆ ਸੀ: “ਐਸ.ਆਰ.ਕੇ. ਦੀ ਇਸ ਰੀਲ ਨੂੰ ਅਨਲੌਕ ਕਰੋ”। ਪਾਸਵਰਡ ਲੱਭਣ ਦਾ ਹਿੰਟ ਹੈ: “ਐਪੀਸੋਡ 6 ਦੇ 4.22 ਸਕਿੰਟ 'ਤੇ ਦੇਖੋ”।
ਜਦੋਂ ਪ੍ਰਸ਼ੰਸਕ ਇਸ ਹਿੰਟ ਨੂੰ ਫਾਲੋ ਕਰਦੇ ਹਨ ਤਾਂ ਉਨ੍ਹਾਂ ਨੂੰ ਇੱਕ ਸੀਨ ਦਿਖਾਈ ਦਿੰਦਾ ਹੈ ਜਿੱਥੇ ਸ਼ਾਹਰੁਖ ਖਾਨ ਰਜਤ ਬੇਦੀ ਦੇ ਕਿਰਦਾਰ ਨਾਲ ਗੱਲਬਾਤ ਕਰਦੇ ਹਨ ਅਤੇ ਕਹਿੰਦੇ ਹਨ, "ਜਰਾਜ, ਸਹੀ?"। ਇਸ ਤਰ੍ਹਾਂ, ਲੁਕਵੀਂ ਰੀਲ ਤੱਕ ਪਹੁੰਚਣ ਦਾ ਪਾਸਵਰਡ 'Jaraj' ਹੈ।

'ਦ ਬੈਡਸ ਆਫ਼ ਬਾਲੀਵੁੱਡ' ਬਾਰੇ:
ਆਰੀਅਨ ਖਾਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਹ ਸੀਰੀਜ਼ 18 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਸੀਰੀਜ਼ ਵਿੱਚ ਮੁੱਖ ਕਲਾਕਾਰਾਂ ਵਿੱਚ ਲਕਸ਼ੈ ਲਾਲਵਾਨੀ, ਸਹਿਰ ਬਾਂਬਾ, ਰਾਘਵ ਜੁਆਲ, ਬੌਬੀ ਦਿਓਲ, ਮਨੋਜ ਪਾਹਵਾ, ਅਰਸ਼ਦ ਵਾਰਸੀ, ਮੋਨਾ ਸਿੰਘ ਅਤੇ ਰਜਤ ਬੇਦੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ ਸੀਰੀਜ਼ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਸਲਮਾਨ ਖਾਨ, ਇਮਰਾਨ ਹਾਸ਼ਮੀ, ਆਮਿਰ ਖਾਨ ਅਤੇ ਰਣਬੀਰ ਕਪੂਰ ਵਰਗੇ ਕਈ ਵੱਡੇ ਸਿਤਾਰਿਆਂ ਦੇ ਵੀ ਕੈਮਿਓ ਹਨ।
Credit : www.jagbani.com