ਨਵੀਂ ਦਿੱਲੀ - ਦਿੱਲੀ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ (ਐੱਸ. ਏ. ਯੂ.) ਕੰਪਲੈਕਸ ’ਚ ਇਕ ਵਿਦਿਆਰਥਣ ਦਾ 4 ਲੋਕਾਂ ਵੱਲੋਂ ਕਥਿਤ ਤੌਰ ’ਤੇ ਸੈਕਸ ਸ਼ੋਸ਼ਣ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਦਿਆਰਥਣ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੇ ਜਾਣ ਤੋਂ ਇਕ ਦਿਨ ਬਾਅਦ 13 ਅਕਤੂਬਰ ਨੂੰ ਉਹ ਕੰਪਲੈਕਸ ’ਚ ਜ਼ਖ਼ਮੀ ਹਾਲਤ ’ਚ ਮਿਲੀ ਸੀ ਅਤੇ ਉਸ ਦੇ ਕੱਪੜੇ ਪਾਟੇ ਹੋਏ ਸਨ।
ਐੱਸ. ਏ. ਯੂ. ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਬੰਧ ’ਚ ਮੈਦਾਨ ਗੜ੍ਹੀ ਥਾਣੇ ਨੂੰ ਸੋਮਵਾਰ ਬਾਅਦ ਦੁਪਹਿਰ ਲੱਗਭਗ ਤਿੰਨ ਵਜੇ ਸੂਚਨਾ ਮਿਲੀ। ਪੀ. ਸੀ. ਆਰ. (ਪੁਲਸ ਕੰਟਰੋਲ ਰੂਮ) ਨੂੰ ਕੀਤੇ ਗਏ ਫੋਨ ’ਤੇ ਦੱਸਿਆ ਗਿਆ ਸੀ ਕਿ ਦੱਖਣੀ ਦਿੱਲੀ ਦੇ ਛਤਰਪੁਰ ’ਚ ਐੱਸ. ਏ. ਯੂ. ’ਚੋਂ ਲਾਪਤਾ ਹੋਈ ਵਿਦਿਆਰਥਣ ਕੰਪਲੈਕਸ ’ਚ ਜ਼ਖ਼ਮੀ ਹਾਲਤ ’ਚ ਮਿਲੀ ਹੈ।
Credit : www.jagbani.com