ਅਸਮਾਨੇ ਚੜ੍ਹੇ Gold-Silver ਦੇ ਭਾਅ, ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ

ਅਸਮਾਨੇ ਚੜ੍ਹੇ Gold-Silver ਦੇ ਭਾਅ,  ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ

ਨਵੀਂ ਦਿੱਲੀ  - ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੀ ਟਰੇਡ ਵਾਰ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਨੇ ਦੀਆਂ ਕੀਮਤਾਂ ਬੁੱਧਵਾਰ ਨੂੰ ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ’ਤੇ 4235 ਡਾਲਰ ਪ੍ਰਤੀ ਔਂਸ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਈਆਂ, ਜਦੋਂ ਕਿ ਭਾਰਤ ਵਿਚ ਮਲਟੀ ਕਾਮੈਕਸ ਐਕਸਚੇਂਜ (ਐੱਮ. ਸੀ. ਐੱਕਸ) ’ਤੇ ਸੋਨੇ ਦੀਆਂ ਵਾਅਦਾ ਕੀਮਤਾਂ 1,27,740 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈਆਂ। ਇਸੇ ਤਰ੍ਹਾਂ, ਕਾਮੈਕਸ ’ਤੇ ਚਾਂਦੀ ਦੀਆਂ ਕੀਮਤਾਂ 52 ਡਾਲਰ ਪ੍ਰਤੀ ਔਂਸ ਦੇ ਨੇੜੇ ਪਹੁੰਚ ਗਈਆਂ, ਜਦੋਂ ਕਿ ਐੱਮ. ਸੀ. ਐੱਕਸ ’ਤੇ ਚਾਂਦੀ 1,62,500 ਰੁਪਏ ’ਤੇ ਪਹੁੰਚ ਗਈ।

ਇਸ ਦੌਰਾਨ, ਹਾਜ਼ਰ ਬਾਜ਼ਰ ਵਿਚ ਚਾਂਦੀ ਪ੍ਰੀਮੀਅਮ ’ਤੇ ਮਿਲ ਰਹੀ ਹੈ ਅਤੇ ਕਈ ਥਾਵਾਂ ’ਤੇ ਚਾਂਦੀ ਦੀ ਕੀਮਤ ਲੱਗਭਗ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਚਾਂਦੀ ਲੱਗਭਗ 25 ਫੀਸਦੀ ਦੇ ਪ੍ਰੀਮੀਅਮ ’ਤੇ ਵਿਕ ਰਹੀ ਹੈ। ਹਾਲਾਂਕਿ, ਇਕ ਚੀਨੀ ਵੈੱਬਸਾਈਟ ਦਾ ਇਕ ਸਕ੍ਰੀਨਸ਼ਾਟ ਸੋਸ਼ਲ ਮੀਡੀਆ ’ਤੇ ਘੁੰਮ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਵਿਚ ਚਾਂਦੀ ਦੇ ਸਿੱਕੇ 144 ਫੀਸਦੀ ਦੇ ਪ੍ਰੀਮੀਅਮ ’ਤੇ ਵਿਕ ਰਹੇ ਹਨ।

ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ਵਿਚ ਤੇਜ਼ੀ ਨਾਲ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਅੱਜ ਸੋਨੇ ਦੀਆਂ ਕੀਮਤਾਂ 1,000 ਰੁਪਏ ਵਧ ਕੇ 1,33,000 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਉੱਚ ਪੱਧਰ ’ਤੇ ਪਹੁੰਚ ਗਈਆਂ। ਚੱਲ ਰਹੇ ਤਿਉਹਾਰੀ ਸੀਜ਼ਨ ਦੌਰਾਨ ਪ੍ਰਚੂਨ ਵਿਕਰੇਤਾਵਾਂ ਅਤੇ ਜਿਊਲਰਾਂ ਵੱਲੋਂ ਲਗਾਤਾਰ ਖਰੀਦਦਾਰੀ ਕਰਨ ਕਾਰਨ ਇਹ ਮਜ਼ਬੂਤੀ ਦੇਖਣ ਨੂੰ ਮਿਲੀ।

ਚਾਂਦੀ ਦੀ ਕੀਮਤ ਵੀ 3,000 ਰੁਪਏ ਚੜ੍ਹਕੇ 1,92,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

5000 ਡਾਲਰ ਤੱਕ ਜਾ ਸਕਦੀ ਹੈ ਸੋਨੇ ਦੀ ਕੀਮਤ

ਸਿਟੀ ਇੰਡੈਕਸ ਅਤੇ ਫਾਰੇਕਸ ਡਾਟ ਕਾਮ ਦੇ ਮਾਰਕੀਟ ਵਿਸ਼ਲੇਸ਼ਕ ਫਵਾਦ ਰਜ਼ਾਕਜ਼ਾਦਾ ਨੇ ਕਿਹਾ ਕਿ ਹੁਣ ਜਦੋਂ ਸੋਨਾ 5,000 ਡਾਲਰ ਪ੍ਰਤੀ ਔਂਸ ਦੇ ਟੀਚੇ ਤੋਂ ਸਿਰਫ਼ 800 ਡਾਲਰ ਦੂਰ ਹੈ ਤਾਂ ਮੈਂ ਇਹ ਦਾਅ ਨਹੀਂ ਲਵਾਗਾਵਾਂ ਕਿ ਸੋਨਾ ਉਥੇ ਨਹੀਂ ਪਹੁੰਚੇਗਾ। ਹਾਲਾਂਕਿ ਇਸ ਵਿਚ ਛੋਟੀ ਮਿਆਦ ਵਿਚ ਥੋੜ੍ਹਾ ਕਰੈਕਸ਼ਨ ਸੰਭਵ ਹੈ, ਜਿਸ ਨਾਲ ਕਮਜ਼ੋਰ ਨਿਵੇਸ਼ਕ ਬਾਹਰ ਹੋਣਗੇ ਅਤੇ ਨਵੇਂ ਖਰੀਦਦਾਰ ਮੌਕੇ ਦਾ ਫਾਇਦਾ ਉਠਾਉਣਗੇ। ਸੋਨੇ ਦੀਆਂ ਕੀਮਤਾਂ ਇਸ ਸਾਲ ਹੁਣ ਤੱਕ ਲੱਗਭਗ 58 ਫੀਸਦੀ ਤੱਕ ਵਧ ਚੁੱਕੀਆਂ ਹਨ ਅਤੇ ਇਸ ਤੇਜ਼ੀ ਦਾ ਮੁੱਖ ਕਾਰਨ ਭੂ-ਰਾਜਨੀਤਿਕ ਤਣਾਅ, ਵਿਆਜ ਦਰਾਂ ਵਿਚ ਕਟੌਤੀ ਦੀਆਂ ਉਮੀਦਾਂ, ਕੇਂਦਰੀ ਬੈਂਕਾਂ ਦੀ ਖਰੀਦ, ਡਾਲਰ ਤੋਂ ਦੂਰੀ ਅਤੇ ਮਜ਼ਬੂਤ ਈ. ਟੀ. ਐੱਫ. ਇਨਫਲੋਅ ਹੈ।

Credit : www.jagbani.com

  • TODAY TOP NEWS