ਫਗਵਾੜਾ– ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਵੱਲੋਂ ਜ਼ਿਲ੍ਹੇ 'ਚ ਲੁਟੇਰਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫਗਵਾੜਾ ਪੁਲਸ ਨੇ ਬੀਤੇ ਦਿਨੀ ਸਾਈਕਲ 'ਤੇ ਜਾ ਰਹੇ ਇੱਕ ਵਿਅਕਤੀ ਤੋਂ ਕੀਤੀ ਗਈ ਹਜ਼ਾਰਾਂ ਰੁਪਏ ਨਗਦੀ ਦੀ ਲੁੱਟ ਖੋਹ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਅੱਜ ਫਗਵਾੜਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਗਵਾੜਾ ਦੇ ਐੱਸਪੀ ਮਾਧਵੀ ਸ਼ਰਮਾ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 13 ਅਕਤੂਬਰ ਨੂੰ ਮਹਿੰਦਰ ਰਾਮ ਪੁੱਤਰ ਰਤਨ ਚੰਦ ਵਾਸੀ ਨਵਾਂ ਪਿੰਡ ਨਿਹਾਲਗੜ ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ ਜੋ ਪੰਜਾਬ ਗ੍ਰਾਮੀਣ ਬੈਂਕ ਪਿੰਡ ਜਗਤਪੁਰ ਜੱਟਾਂ ਤੋਂ 60,000 ਰੁਪਏ ਕਢਵਾ ਆਪਣੇ ਝੋਲੇ ਵਿੱਚ ਪਾ ਕੇ ਸਾਈਕਲ 'ਤੇ ਆਪਣੇ ਪਿੰਡ ਨਿਹਾਲਗੜ੍ਹ ਨੂੰ ਆ ਰਹੇ ਸਨ, ਤੋਂ ਪਿੰਡ ਦੇ ਬਾਹਰਵਾਰ ਰਾਸਤੇ ਵਿੱਚ ਐਕਟਿਵਾ ਨੰਬਰੀ ਪੀਬੀ 08 ਐੱਫਐੱਮ 8465 ਰੰਗ ਚਿੱਟਾ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਰੋਕ ਕੇ ਉਸ ਪਾਸੋਂ ਪੈਸਿਆਂ ਵਾਲਾ ਝੋਲਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਸਮੇਤ ਫਗਵਾੜਾ ਪੁਲਸ ਦੀ ਟੀਮ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਫੋਰੀ ਤੌਰ 'ਤੇ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕੀਤਾ ਗਿਆ ਅਤੇ ਇਸ ਸਬੰਧੀ ਹਰਪ੍ਰੀਤ ਉਰਫ ਪੀਤਾ ਪੁੱਤਰ ਮਦਨ ਲਾਲ ਵਾਸੀ ਪਿੰਡ ਪਾਸਲਾ ਥਾਣਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਅਤੇ ਅਜੇ ਕੁਮਾਰ ਪੁੱਤਰ ਭਾਰੋਸੀ ਮੰਡਲ ਵਾਸੀ ਪਿੰਡ ਪਾਸਲਾ ਥਾਣਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰ ਇਹਨਾਂ ਪਾਸੋਂ 34,100 ਭਾਰਤੀ ਕਰੰਸੀ, ਇਕ ਖਿਡਾਉਣਾ ਪਿਸਤੌਲ, ਇੱਕ ਲੋਹੇ ਦਾ ਤੇਜ਼ਧਾਰ ਦਾਤਰ ਅਤੇ ਵਾਰਦਾਤ ਸਮੇਂ ਵਰਤੀ ਗਈ ਐਕਟੀਵਾ ਰੰਗ ਚਿੱਟਾ ਬਰਾਮਦ ਕੀਤੀ ਗਈ ਹੈ।
ਐੱਸਪੀ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਹਰਪ੍ਰੀਤ ਉਰਫ ਪੀਤਾ ਖਿਲਾਫ ਇਸ ਤੋਂ ਪਹਿਲਾਂ ਵੀ ਲੁੱਟ ਖੋਹ ਕਰਨ ਦੇ ਸੰਬੰਧ ਵਿੱਚ ਥਾਣਾ ਫਿਲੋਰ ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਪੁਲਸ ਕੇਸ ਦਰਜ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਨੂੰ ਪੁਲਸ ਰਿਮਾਂਡ ਲਿਆਂਦਾ ਜਾਵੇਗਾ ਜਿਨ੍ਹਾਂ ਪਾਸੋਂ ਦੋਰਾਨੇ ਪੁੱਛਗਿੱਛ ਹਾਲੇ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com