ਨੈਸ਼ਨਲ ਡੈਸਕ - ਗ੍ਰੇਟਰ ਨੋਇਡਾ ਦੇ ਦਨਕੌਰ ਕੋਤਵਾਲੀ ਖੇਤਰ ਵਿੱਚ ਵੀਰਵਾਰ ਰਾਤ ਨੂੰ ਯਮੁਨਾ ਐਕਸਪ੍ਰੈਸਵੇ ‘ਤੇ ਚੱਲਦੀ ਇੱਕ ਪ੍ਰਾਈਵੇਟ ਬੱਸ ਵਿੱਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ, ਬੱਸ ਦੀ ਛੱਤ ‘ਤੇ ਰੱਖੇ ਸਾਮਾਨ ਵਿੱਚ ਪਟਾਖਿਆਂ ਕਾਰਨ ਅੱਗ ਭੜਕ ਉਠੀ। ਡਰਾਈਵਰ ਨੇ ਜਦੋਂ ਅੱਗ ਦੇਖੀ ਤਾਂ ਬੱਸ ਨੂੰ ਐਕਸਪ੍ਰੈਸਵੇ ‘ਤੇ ਹੀ ਰੋਕ ਦਿੱਤਾ। ਪੁਲਸ ਦੇ ਅਨੁਸਾਰ ਇਸ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਆਈ।
ਲੁਧਿਆਣਾ ਤੋਂ ਆਗਰਾ ਜਾ ਰਹੀ ਸੀ ਬੱਸ
ਜਾਣਕਾਰੀ ਮੁਤਾਬਕ, ਬੱਸ ਪੰਜਾਬ ਦੇ ਲੁਧਿਆਣਾ ਤੋਂ ਆਗਰਾ ਲਈ ਰਵਾਨਾ ਹੋਈ ਸੀ ਅਤੇ ਇਸ ਵਿੱਚ ਲਗਭਗ 50 ਸਵਾਰੀ ਮੌਜੂਦ ਸਨ। ਜਦੋਂ ਬੱਸ ਗ੍ਰੇਟਰ ਨੋਇਡਾ ਤੋਂ ਯਮੁਨਾ ਐਕਸਪ੍ਰੈਸਵੇ ਰਾਹੀਂ ਆਗਰਾ ਵੱਲ ਜਾ ਰਹੀ ਸੀ, ਉਸ ਸਮੇਂ ਛੱਤ ‘ਤੇ ਰੱਖੇ ਸਾਮਾਨ ਵਿੱਚ ਅੱਗ ਲੱਗ ਗਈ।
ਸਵਾਰੀ ਖਿੜਕੀ ਤੋਂ ਛਾਲ ਮਾਰ ਕੇ ਬਚੇ
ਬੱਸ ਦੇ ਅੰਦਰ ਹੜਕੰਪ ਮਚ ਗਿਆ ਅਤੇ ਸਾਰੇ ਸਵਾਰੀ ਬੱਸ ਤੋਂ ਬਾਹਰ ਨਿਕਲ ਆਏ। ਕੁਝ ਲੋਕਾਂ ਨੇ ਤਾਂ ਖਿੜਕੀ ਤੋਂ ਛਾਲ ਮਾਰੀ। ਬਾਅਦ ਵਿੱਚ, ਮਿਹਨਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਕੋਤਵਾਲੀ ਪ੍ਰਭਾਰੀ ਮੁਨੇੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅੱਗ ਦਿਵਾਲੀ ਦੇ ਮੌਕੇ 'ਤੇ ਹੋ ਰਹੀ ਆਤਿਸ਼ਬਾਜ਼ੀ ਕਾਰਨ ਲੱਗੀ। ਕੋਈ ਪਟਾਖਾ ਚੱਲਦੀ ਬੱਸ ਦੀ ਛੱਤ ‘ਤੇ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਸ਼ਿਕਾਇਤ ਮਿਲਣ ‘ਤੇ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Credit : www.jagbani.com