ਬੰਗਾ,- ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈਸ ਦੇ ਨਾਮ ਇਕ ਪੱਤਰ ਜਾਰੀ ਕਰਦੇ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ 220 ਕੇ. ਵੀ. ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ, ਜਿਸ ਕਾਰਨ ਸ਼ਹਿਰੀ ਫੀਡਰ ਨੰਬਰ 3 ਦੀ ਬਿਜਲੀ ਸਪਲਾਈ 17 ਤੇ 18 ਅਕਤੂਬਰ ਨੂੰ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਕੋਸਮੋ ਹੁੰਢਈ, ਗੁਰੂ ਨਾਨਕ ਨਗਰ,ਨਵਾਂਸ਼ਹਿਰ ਰੋਡ,ਜੀਦੋਂਵਾਲ ,ਚਰਨ ਕੰਵਲ ਰੋਡ ,ਰੇਲਵੇ ਰੋਡ , ਮੁਕੰਦਪੁਰ ਰੋਡ ,ਪ੍ਰੀਤ ਨਗਰ, ਐੱਮ. ਸੀ. ਕਾਲੋਨੀ, ਨਿਊ ਗਾਂਧੀ ਨਗਰ ਬੰਗਾ, ਅੰਬੇਡਕਰ ਨਗਰ , ਜਗਦੰਬੇ ਰਾਈਸ ਮਿੱਲ, ਡੈਰਿਕ ਇੰਟਰ ਨੈਸ਼ਨਲ ਸਕੂਲ ਅਤੇ ਇਸਦੇ ਨਾਲ ਲਗੱਦੇ ਕੁਝ ਹੋਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Credit : www.jagbani.com