ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਨੂੰ ਨਿਊਜ਼ੀਲੈਂਡ ’ਚ 22 ਸਾਲ ਦੀ ਕੈਦ

ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਨੂੰ ਨਿਊਜ਼ੀਲੈਂਡ ’ਚ 22 ਸਾਲ ਦੀ ਕੈਦ

ਗੁਰਦਾਸਪੁਰ (ਵਿਨੋਦ) - ਨਿਊਜ਼ੀਲੈਂਡ ਦੀ ਇਕ ਅਦਾਲਤ ਨੇ ਅੱਜ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਸਿੰਘ ਅਗਵਾਨ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਦੋਸ਼ੀ ਬਲਤੇਜ ਸਿੰਘ ਅਗਵਾਨ ਨੇ ਕੈਨੇਡਾ ਤੋਂ ਨਿਊਜ਼ੀਲੈਂਡ ਵਿਚ ਬੀਅਰ ਦੇ ਡੱਬਿਆਂ ’ਚ ਪੈਕ ਕਰ ਕੇ ਮੈਥਾਮਫੇਟਾਮਾਈਨ ਦੀ ਸਮੱਗਲਿੰਗ ਕੀਤੀ ਸੀ। ਉਸ ਨੂੰ ਨਿਊਜ਼ੀਲੈਂਡ ਪੁਲਸ ਨੇ 2023 ਵਿਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਨਿਊਜ਼ੀਲੈਂਡ ਵਿਚ ਕੈਦ ਹੈ। ਆਕਲੈਂਡ ਹਾਈ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ। ਬਲਤੇਜ ਸਿੰਘ ਅਗਵਾਨ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ ਖਾਲਿਸਤਾਨੀ ਵਿਚਾਰਧਾਰਾ ਰੱਖਣ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਵੀ ਸ਼ਾਮਲ ਸੀ।

Credit : www.jagbani.com

  • TODAY TOP NEWS