ਸ਼ਿਕਾਗੋ- ਤੇਲੰਗਾਨਾ ਦੀ ਇੱਕ ਮਾਂ ਅਤੇ ਧੀ ਦੀ ਸ਼ਨੀਵਾਰ ਸਵੇਰੇ ਅਮਰੀਕਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਸੂਤਰਾਂ ਅਨੁਸਾਰ, ਤੇਲੰਗਾਨਾ ਦੇ ਮੈਨਚੇਰੀਅਲ ਜ਼ਿਲ੍ਹੇ ਦੀ ਰਹਿਣ ਵਾਲੀ 52 ਸਾਲਾ ਪਥਾ ਰਾਮਾਦੇਵੀ ਅਤੇ ਉਸਦੀ ਧੀ ਤੇਜਸਵੀ (32) ਸ਼ਿਕਾਗੋ ਨੇੜੇ ਇੱਕ ਕਾਰ ਵਿੱਚ ਜਾ ਰਹੀਆਂ ਸਨ, ਜਦੋਂ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਮਾ ਦੇਵੀ ਪਤਨੀ ਵਿਗਨੇਸ਼ ਅਤੇ ਉਨ੍ਹਾਂ ਦੀ ਛੋਟੀ ਧੀ ਤੇਜਸਵੀ ਦੀ ਇਸ ਹਾਦਸੇ ਵਿਚ ਮੌਕੇ 'ਤੇ ਹੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com