ਦੀਵਾਲੀ ਵਾਲੇ ਦਿਨ ਘਰ 'ਚ ਵਿਛ ਗਏ ਸੱਥਰ ! ਪੁਲਸ ਵੱਲੋਂ ਆਏ ਫ਼ੋਨ ਮਗਰੋਂ ਪੈ ਗਿਆ ਪਿੱਟ-ਸਿਆਪਾ

ਦੀਵਾਲੀ ਵਾਲੇ ਦਿਨ ਘਰ 'ਚ ਵਿਛ ਗਏ ਸੱਥਰ ! ਪੁਲਸ ਵੱਲੋਂ ਆਏ ਫ਼ੋਨ ਮਗਰੋਂ ਪੈ ਗਿਆ ਪਿੱਟ-ਸਿਆਪਾ

ਚੰਡੀਗੜ੍ਹ : ਚੰਡੀਗੜ੍ਹ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਘਰ 'ਚ ਦੀਵਾਲੀ ਦੀਆਂ ਖੁਸ਼ੀਆਂ ਵਾਲੇ ਦਿਨ ਸੱਥਰ ਵਿਛ ਗਏ ਹਨ। ਇੱਥੇ ਪੰਜ ਦਿਨਾਂ ਤੋਂ ਲਾਪਤਾ ਇਕ ਨੌਜਵਾਨ ਦੀ ਲਾਸ਼ ਧਨਾਸ ਝੀਲ ’ਚੋਂ ਮਿਲੀ ਹੈ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਧਨਾਸ ਝੀਲ ਦੇ ਨੇੜੇ ਲੰਘ ਰਹੇ ਇੱਕ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਧਨਾਸ ਝੀਲ ’ਚ ਇੱਕ ਵਿਅਕਤੀ ਪਿਆ ਹੈ। ਲਾਸ਼ ਪਾਣੀ ਦੇ ਉੱਪਰ ਤੈਰ ਰਹੀ ਹੈ। ਸੂਚਨਾ ਮਿਲਦੇ ਹੀ ਸਾਰੰਗਪੁਰ ਥਾਣਾ ਇੰਚਾਰਜ ਮਿੰਨੀ ਪੁਲਸ ਦੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੀ। ਜਦੋਂ ਪੁਲਸ ਨੇ ਲਾਸ਼ ਨੂੰ ਪਾਣੀ ’ਚੋਂ ਬਾਹਰ ਕੱਢਿਆ ਤਾਂ ਲਾਸ਼ ਪਾਣੀ ’ਚ ਡੁੱਬਣ ਕਾਰਨ ਪੂਰੀ ਤਰ੍ਹਾਂ ਫੁੱਲ ਗਈ ਸੀ, ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਦੀ ਪਛਾਣ ਕਰਨ ਲਈ ਧਨਾਸ ਦੇ ਵਟਸਐਪ ਗਰੁੱਪ ’ਚ ਲਾਸ਼ ਮਿਲਣ ਅਤੇ ਮ੍ਰਿਤਕ ਦੀ ਫੋਟੋ ਸ਼ੇਅਰ ਕੀਤੀ, ਜਿਸ ਤੋਂ ਉਸ ਦੀ ਪਛਾਣ ਆਕਾਸ਼ ਵਜੋਂ ਹੋਈ। ਮ੍ਰਿਤਕ ਦੀ ਭੈਣ ਮੌਕੇ ’ਤੇ ਪਹੁੰਚੀ ਅਤੇ ਦੱਸਿਆ ਕਿ ਉਸ ਦਾ ਭਰਾ ਆਕਾਸ਼ ਪੰਜ ਦਿਨਾਂ ਤੋਂ ਘਰ ਨਹੀਂ ਆਇਆ। ਪੁਲਸ ਨੂੰ ਮ੍ਰਿਤਕ ਕੋਲ ਕੋਈ ਸੁਸਾਈਡ ਨਹੀਂ ਮਿਲਿਆ।

Credit : www.jagbani.com

  • TODAY TOP NEWS