ਚੰਡੀਗੜ੍ਹ : ਨਾਨਕ ਸਿੰਘ ਨੂੰ ਡੀ.ਆਈ.ਜੀ. ਰੋਪੜ ਰੇਂਜ ਲਾਇਆ ਗਿਆ ਹੈ। ਉਨ੍ਹਾਂ ਨੂੰ ਹਰਚਰਨ ਸਿੰਘ ਭੁੱਲਰ ਦੀ ਥਾਂ ਇਹ ਨਿਯੁਕਤੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਰਿਸ਼ਵਤ ਲੈਣ ਦੇ ਮਾਮਲੇ ’ਚ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸੰਦੀਪ ਗੋਇਲ ਨੂੰ ਡਾ. ਨਾਨਕ ਸਿੰਘ ਦੀ ਥਾਂ ’ਤੇ ਡੀ.ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਡੀ.ਆਈ.ਜੀ. ਏ.ਜੀ.ਟੀ.ਐੱਫ.ਵਜੋਂ ਵੀ ਕੰਮ ਦੇਖਣਗੇ।

Credit : www.jagbani.com