ਬਿਲ ਗੇਟਸ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ 'ਚ ਆਉਣਗੇ ਨਜ਼ਰ

ਬਿਲ ਗੇਟਸ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ 'ਚ ਆਉਣਗੇ ਨਜ਼ਰ

ਨਵੀਂ ਦਿੱਲੀ,- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਭਾਰਤੀ ਟੈਲੀਵਿਜ਼ਨ ’ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। ਉਹ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿਚ ਇਕ ਮਹਿਮਾਨ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਗੇਟਸ ਅਮਰੀਕੀ ਸ਼ੋਅ ‘ਦਿ ਬਿਗ ਬੈਂਗ ਥਿਊਰੀ’ ਵਿਚ ਨਜ਼ਰ ਆ ਚੁੱਕੇ ਹਨ ਅਤੇ ਇਹ ਦੂਜਾ ਸੀਰੀਅਲ ਹੈ ਜਿਸ ਵਿਚ ਉਹ ਮਹਿਮਾਨ ਭੂਮਿਕਾ ਵਿਚ ਨਜ਼ਰ ਆਉਣਗੇ।

ਖਬਰਾਂ ਮੁਤਾਬਕ, ਗੇਟਸ ਇਸ ਸ਼ੋਅ ਵਿਚ ਮਾਂ ਅਤੇ ਨਵਜੰਮੇ ਬੱਚੇ ਦੀ ਸਿਹਤ ਬਾਰੇ ਚਰਚਾ ਕਰਨਗੇ ਅਤੇ ਇਸ ਖੇਤਰ ਵਿਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਸਾਬਕਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਇਸ ਮਹਿਮਾਨ ਭੂਮਿਕਾ ਦੀ ਪੁਸ਼ਟੀ ਕੀਤੀ ਹੈ। ਈਰਾਨੀ ਨੇ ਕਿਹਾ ਕਿ ਇਹ ਭਾਰਤੀ ਮਨੋਰੰਜਨ ਉਦਯੋਗ ਲਈ ਇਕ ਇਤਿਹਾਸਕ ਪਲ ਹੈ। ਬਹੁਤ ਲੰਬੇ ਸਮੇਂ ਤੱਕ ਔਰਤਾਂ ਅਤੇ ਬੱਚਿਆਂ ਦੀ ਸਿਹਤ ਮੁੱਖ ਧਾਰਾ ਦੀ ਚਰਚਾ ਤੋਂ ਬਾਹਰ ਰਹੀ ਹੈ। ਇਹ ਪਹਿਲ ਇਸਨੂੰ ਬਦਲਣ ਦੀ ਦਿਸ਼ਾ ਵਿਚ ਇਕ ਮਜ਼ਬੂਤ ​​ਕਦਮ ਹੈ।

Credit : www.jagbani.com

  • TODAY TOP NEWS