ਫਿਰ ਧੜਾਮ ਡਿੱਗੇ ਸੋਨੇ-ਚਾਂਦੀ ਦੇ ਰੇਟ! ਅਚਾਨਕ ਆਈ ਭਾਰੀ ਗਿਰਾਵਟ

ਫਿਰ ਧੜਾਮ ਡਿੱਗੇ ਸੋਨੇ-ਚਾਂਦੀ ਦੇ ਰੇਟ! ਅਚਾਨਕ ਆਈ ਭਾਰੀ ਗਿਰਾਵਟ

ਬਿਜ਼ਨੈੱਸ ਡੈਸਕ- ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਅੱਜ ਸ਼ਾਮ ਨੂੰ ਅਚਾਨਕ ਗਿਰਾਵਟ ਆਈ ਹੈ। ਚਾਂਦੀ ਅਤੇ ਸੋਨੇ ਦੀ ਭਾਅ ਸ਼ੁੱਕਰਵਾਰ ਸਵੇਰ ਦੇ ਮੁਕਾਬਲੇ ਸ਼ਾਮ ਨੂੰ ਹੋਰ ਘੱਟ ਹੋ ਚੁੱਕੇ ਹਨ। ਗਲੋਬਲ ਤੋਂ ਲੈ ਕੇ ਏਸ਼ੀਆਈ ਮਾਰਕੀਟ 'ਚ ਵੀ ਸੋਨਾ-ਚਾਂਦੀ ਡਿੱਗ ਕੇ ਕਾਰੋਬਾਰ ਕਰ ਰਹੇ ਹਨ। 

ਇੰਡੀਅਨ ਬੁਲੀਅਨ ਐਂਡ ਜਵੈਲਰੀ ਐਸੋਸੀਏਸ਼ਨ (IBJA) ਮੁਤਾਬਕ, 24 ਅਕਤੂਬਰ ਦੀ ਸ਼ਾਮ 5 ਵਜੇ 24 ਕੈਰੇਟ ਸੋਨੇ ਦਾ ਭਾਅ ਕੱਲ ਸ਼ਾਮ ਦੇ ਮੁਕਾਬਲੇ ਕਰੀਬ 2000 ਰੁਪਏ ਡਿੱਗ ਕੇ 1,21,518 ਰੁਪਏ ਪ੍ਰਤੀ 10 ਗ੍ਰਾਮ ਹੋ ਚੁੱਕਾ ਹੈ। 23 ਕੈਰੇਟ ਸੋਨੇ ਦਾ ਭਾਅ 1800 ਰੁਪਏ ਘੱਟ ਹੋ ਕੇ 1,22,860 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। 

ਇਸੇ ਤਰ੍ਹਾਂ 22 ਕੈਰੇਟ ਸੋਨਾ ਕਰੀਬ 1700 ਰੁਪਏ ਘੱਟ ਹੋ ਕੇ 1,11,310 ਰੁਪਏ ਪ੍ਰਤੀ 10 ਗ੍ਰਾਮ ਹੈ। 18 ਕੈਰੇਟ ਸੋਨੇ ਦਾ ਭਾਅ ਅੱਜ ਸ਼ਾਮ ਨੂੰ 91,139 ਰੁਪਏ ਪ੍ਰਤੀ 10 ਗ੍ਰਾਮ ਅਤੇ 14 ਕੈਰੇਟ ਸੋਨੇ ਦਾ ਭਾਅ 71,088 ਰੁਪਏ ਹੈ। ਸਵੇਰ ਦੀ ਤੁਲਨਾ 'ਚ ਇਹ ਗਿਰਾਵਟ ਕਰੀਬ 1000 ਰੁਪਏ ਦੀ ਹੈ। 

ਚਾਂਦੀ 4000 ਰੁਪਏ ਹੋਈ ਸਸਤੀ

ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਦਾ ਭਾਅ ਅੱਜ 4400 ਰੁਪਏ ਪ੍ਰੱਤੀ ਕਿਲੋਗ੍ਰਾਮ ਸਸਤਾ ਹੋਇਆ ਹੈ। ਕੱਲ੍ਹ ਸ਼ਾਮ ਨੂੰ ਬੁਲੀਅਨ ਮਾਰਕੀਟ 'ਚ ਚਾਂਦੀ ਦੇ ਰੇਟ 1,51,450 ਰੁਪਏ ਪ੍ਰਤੀ ਕਿਲੋਗ੍ਰਾਮ ਸਨ ਪਰ ਅੱਜ ਇਸਦੀ ਕੀਮਤ ਘੱਟ ਹੋ ਕੇ 1,47,033 ਰੁਪਏ ਹੋ ਗਈ ਹੈ। 

MCX 'ਤੇ ਵੀ ਸੋਨੇ-ਚਾਂਦੀ ਦੇ ਭਾਅ 'ਚ ਗਿਰਾਵਟ

MCX 'ਤੇ ਵੀ ਦੋਵਾਂ ਕੀਮਤਾਂ ਧਾਤੂਆਂ ਦੇ ਭਾਅ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। 5 ਦਸੰਬਰ ਵਾਇਦਾ ਲਈ ਚਾਂਦੀ ਅੱਜ 2834 ਰੁਪਏ ਘੱਟ ਹੋ ਕੇ 1,45,678 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਉਥੇ ਹੀ ਸੋਨੇ ਦਾ ਭਾਅ 2171 ਰੁਪਏ ਘੱਟ ਹੋ ਕੇ 121,933 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਚੁੱਕੇ ਹਨ। 

ਰਿਕਾਰਡ ਹਾਈ ਤੋਂ ਕਿੰਨਾ ਸਸਤਾ ਹੋਇਆ ਸੋਨਾ-ਚਾਂਦੀ

MCX ਮੁਤਾਬਕ, ਰਿਕਾਰਡ ਹਾਈ ਤੋਂ ਸੋਨਾ 10 ਹਜ਼ਾਰ ਰੁਪਏ ਤੋਂ ਜ਼ਿਆਦਾ ਘੱਟ ਹੋ ਚੁੱਕਾ ਹੈ, ਤਾਂ ਉਥੇ ਹੀ ਚਾਂਦੀ ਦੀ ਕੀਮਤ 25000 ਰੁਪਏ ਘੱਟ ਹੋ ਚੁੱਕੀ ਹੈ। ਇਹ ਗਿਰਾਵਟ 17 ਅਕਤੂਬਰ ਨੂੰ ਰਿਕਾਰਡ ਹਾਈ ਲੈਵਲ ਟੱਚ ਕਰਨ ਤੋਂ ਬਾਅਦ ਆਈ ਹੈ। 

Credit : www.jagbani.com

  • TODAY TOP NEWS