ਹੁਣ ਬੂੰਦ-ਬੂੰਦ ਨੂੰ ਤਰਸੇਗਾ ਪਾਕਿਸਤਾਨ! ਭਾਰਤ ਤੋਂ ਬਾਅਦ ਅਫਗਾਨਿਸਤਾਨ ਨੇ ਵੀ ਕੀਤਾ ਪਾਣੀ ਬੰਦ ਕਰਨ ਦਾ ਐਲਾਨ

ਹੁਣ ਬੂੰਦ-ਬੂੰਦ ਨੂੰ ਤਰਸੇਗਾ ਪਾਕਿਸਤਾਨ! ਭਾਰਤ ਤੋਂ ਬਾਅਦ ਅਫਗਾਨਿਸਤਾਨ ਨੇ ਵੀ ਕੀਤਾ ਪਾਣੀ ਬੰਦ ਕਰਨ ਦਾ ਐਲਾਨ

ਇੰਟਰਨੈਸ਼ਨਲ ਡੈਸਕ - ਭਾਰਤ ਵੱਲੋਂ ਸਿੰਧੂ ਨਦੀ ਸਮਝੌਤਾ (Indus Water Treaty) ਰੱਦ ਕਰਨ ਦੇ ਫ਼ੈਸਲੇ ਨਾਲ ਪਾਕਿਸਤਾਨ ਪਹਿਲਾਂ ਹੀ ਹਿਲਿਆ ਹੋਇਆ ਸੀ, ਪਰ ਹੁਣ ਉਸਦੀ ਮੁਸੀਬਤ ਹੋਰ ਵਧ ਗਈ ਹੈ। ਅਫਗਾਨਿਸਤਾਨ ਨੇ ਵੀ ਐਲਾਨ ਕੀਤਾ ਹੈ ਕਿ ਉਹ ਕੁਨਾਰ ਨਦੀ ‘ਤੇ ਬੰਨ੍ਹ ਬਣਾਕੇ ਪਾਕਿਸਤਾਨ ਵੱਲ ਜਾਣ ਵਾਲਾ ਪਾਣੀ ਰੋਕ ਦੇਵੇਗਾ।

ਇਹ ਐਲਾਨ ਅਫਗਾਨਿਸਤਾਨ ਦੇ ਕਾਰਜਕਾਰੀ ਜਲ ਮੰਤਰੀ ਮੁੱਲਾ ਅਬਦੁਲ ਲਤੀਫ ਮਨਸੂਰ ਨੇ ਕੀਤਾ ਹੈ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ X (ਪੁਰਾਣਾ ਟਵਿੱਟਰ) ‘ਤੇ ਲਿਖਿਆ ਕਿ ਇਹ ਹੁਕਮ ਤਾਲਿਬਾਨ ਦੇ ਸਰਵੋਚ ਨੇਤਾ ਮੌਲਵੀ ਹਿਬਤੁੱਲਾਹ ਅਖੁੰਦਜ਼ਾਦਾ ਵੱਲੋਂ ਦਿੱਤਾ ਗਿਆ ਹੈ।

“ਆਪਣੇ ਪਾਣੀ ‘ਤੇ ਹੱਕ ਸਾਡਾ” — ਅਫਗਾਨ ਮੰਤਰੀ
ਮੰਤਰੀ ਮਨਸੂਰ ਨੇ ਕਿਹਾ ਕਿ ਅਫਗਾਨ ਲੋਕਾਂ ਨੂੰ ਆਪਣੇ ਪਾਣੀ ਦਾ ਪ੍ਰਬੰਧਨ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਹੁਣ ਕੁਨਾਰ ਨਦੀ ‘ਤੇ ਬੰਨ੍ਹ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ। ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਕੰਮ ਕਿਸੇ ਵਿਦੇਸ਼ੀ ਨਹੀਂ, ਸਗੋਂ ਦੇਸੀ ਕੰਪਨੀਆਂ ਦੁਆਰਾ ਕਰਵਾਇਆ ਜਾਵੇਗਾ।

ਤਾਲਿਬਾਨ ਦਾ ਕਦਮ — ਪਾਕਿਸਤਾਨ ਲਈ ਵੱਡਾ ਝਟਕਾ
ਤਾਲਿਬਾਨ ਦਾ ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਸੀਮਾ ‘ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਝੜਪਾਂ ਤੇ ਤਣਾਅ ਵੱਧ ਰਹੇ ਹਨ। ਇਹ ਕਦਮ ਪਾਕਿਸਤਾਨ ਲਈ ਪਾਣੀ ਦੀ ਵੱਡੀ ਕਮੀ ਪੈਦਾ ਕਰ ਸਕਦਾ ਹੈ, ਕਿਉਂਕਿ ਕੁਨਾਰ ਨਦੀ ਪਾਕਿਸਤਾਨ ਦੇ ਕਈ ਇਲਾਕਿਆਂ ਲਈ ਸਿੰਚਾਈ, ਪੀਣ ਦੇ ਪਾਣੀ ਅਤੇ ਬਿਜਲੀ ਉਤਪਾਦਨ ਦਾ ਮੁੱਖ ਸਰੋਤ ਹੈ।

ਇਹ ਘਟਨਾ ਭਾਰਤ ਦੇ ਉਸ ਫੈਸਲੇ ਦੀ ਯਾਦ ਦਿਵਾਉਂਦੀ ਹੈ ਜਦੋਂ 22 ਅਪ੍ਰੈਲ ਨੂੰ ਪਹਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਦਿ ਸਮਝੌਤੇ ਮੁਅੱਤਲ ਕਰ ਦਿੱਤਾ ਸੀ।

ਕੁਨਾਰ ਨਦੀ ਕਿੱਥੇ ਹੈ ਅਤੇ ਕਿਉਂ ਹੈ ਪਾਕਿਸਤਾਨ ਲਈ ਜ਼ਰੂਰੀ
ਕੁਨਾਰ ਨਦੀ ਦੀ ਲੰਬਾਈ ਤਕਰੀਬਨ 500 ਕਿਲੋਮੀਟਰ ਹੈ। ਇਸਦੀ ਸ਼ੁਰੂਆਤ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਚਿਤਰਾਲ ਜ਼ਿਲ੍ਹੇ ‘ਚ ਹੁੰਦੀ ਹੈ। ਇਹ ਨਦੀ ਅਫਗਾਨਿਸਤਾਨ ਦੇ ਕੁਨਾਰ ਅਤੇ ਨੰਗਰਹਾਰ ਸੂਬਿਆਂ ਵਿੱਚੋਂ ਲੰਘਦੀ ਹੋਈ ਕਾਬੁਲ ਨਦੀ ਨਾਲ ਮਿਲਦੀ ਹੈ। ਕਾਬੁਲ ਅਤੇ ਕੁਨਾਰ ਮਿਲ ਕੇ ਪੂਰਬ ਵੱਲ ਪਾਕਿਸਤਾਨ ਵਿੱਚ ਦਾਖਲ ਹੁੰਦੇ ਹਨ ਅਤੇ ਪੰਜਾਬ ਸੂਬੇ ਦੇ ਅਟਕ ਸ਼ਹਿਰ ਦੇ ਨੇੜੇ ਸਿੰਧੂ ਨਦੀ ਵਿੱਚ ਮਿਲ ਜਾਂਦੇ ਹਨ। ਇਹ ਨਦੀ ਪਾਕਿਸਤਾਨ ਵਿੱਚ ਸਭ ਤੋਂ ਵੱਡੀਆਂ ਪਾਣੀ ਦੀਆਂ ਨਦੀਆਂ ਵਿੱਚੋਂ ਇੱਕ ਹੈ ਅਤੇ ਖ਼ਾਸਕਰ ਖੈਬਰ ਪਖਤੂਨਖਵਾ ਇਲਾਕੇ ਲਈ ਜੀਵਨਰੇਖਾ ਮੰਨੀ ਜਾਂਦੀ ਹੈ।

ਭਾਰਤ ਤੋਂ ਬਾਅਦ ਅਫਗਾਨਿਸਤਾਨ — ਪਾਣੀ ‘ਤੇ ਡਬਲ ਮਾਰ
ਭਾਰਤ ਪਹਿਲਾਂ ਹੀ ਸਿੰਧੂ ਜਲ ਸਮਝੌਤਾ ਰੱਦ ਕਰ ਚੁੱਕਾ ਹੈ, ਹੁਣ ਜੇ ਅਫਗਾਨਿਸਤਾਨ ਵੀ ਕੁਨਾਰ ‘ਤੇ ਬੰਨ੍ਹ ਬਣਾਉਂਦਾ ਹੈ, ਤਾਂ ਪਾਕਿਸਤਾਨ ਦੇ ਖੇਤਾਂ, ਬਿਜਲੀ ਘਰਾਂ ਅਤੇ ਪੀਣ ਦੇ ਪਾਣੀ ਦੀ ਸਪਲਾਈ ‘ਤੇ ਡਬਲ ਅਸਰ ਪਵੇਗਾ। ਮਾਹਰਾਂ ਮੁਤਾਬਕ, ਇਹ ਕਦਮ ਪਾਕਿਸਤਾਨ ਵਿੱਚ ਗੰਭੀਰ ਜਲ ਸੰਗਤ ਪੈਦਾ ਕਰ ਸਕਦਾ ਹੈ ਅਤੇ ਖੇਤੀਬਾੜੀ ਨਾਲ ਜੁੜੇ ਲੱਖਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ।

Credit : www.jagbani.com

  • TODAY TOP NEWS