ਭੁਵਨੇਸ਼ਵਰ : ਓਡੀਸ਼ਾ ਦੇ ਪੁਰੀ ਜ਼ਿਲ੍ਹੇ ਵਿੱਚ ਇੱਕ 16 ਸਾਲਾ ਲੜਕੀ ਨਾਲ ਦੋ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਇਹ ਘਟਨਾ 22 ਅਕਤੂਬਰ ਦੀ ਰਾਤ ਨੂੰ ਚੰਦਨਪੁਰ ਥਾਣਾ ਖੇਤਰ ਵਿੱਚ ਕਾਲੀ ਪੂਜਾ ਮੂਰਤੀ ਵਿਸਰਜਨ ਜਲੂਸ ਦੌਰਾਨ ਵਾਪਰੀ। ਪੁਲਸ ਦੇ ਅਨੁਸਾਰ, ਪੀੜਤਾ ਦੇ ਦੂਰ ਦੇ ਰਿਸ਼ਤੇਦਾਰ (ਭਰਾ ਅਤੇ ਚਾਚਾ), ਜੋ ਉਸੇ ਪਿੰਡ ਵਿੱਚ ਰਹਿੰਦੇ ਹਨ, ਉਸ ਦੇ ਘਰ ਵਿੱਚ ਦਾਖਲ ਹੋਏ ਜਦੋਂ ਉਹ ਇਕੱਲੀ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ।
Credit : www.jagbani.com