ਪੰਜਾਬੀ ਨੇ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ! ਨਿਊਯਾਰਕ 'ਚ ਹਾਸਲ ਕੀਤਾ ਵੱਡਾ ਮੁਕਾਮ

ਪੰਜਾਬੀ ਨੇ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ! ਨਿਊਯਾਰਕ 'ਚ ਹਾਸਲ ਕੀਤਾ ਵੱਡਾ ਮੁਕਾਮ

ਭੁਲੱਥ- ਭੁਲੱਥ ਸ਼ਹਿਰ ਦੇ ਦੌੜਾਕ ਸੁਨੀਲ ਸ਼ਰਮਾ ਨੇ ਦੁਨੀਆ ਦੀਆਂ 7 ਮੈਰਾਥਨਾਂ ਪੂਰੀਆਂ ਕਰ ਲਈਆਂ ਹਨ। ਜੋ ਭੁਲੱਥ, ਪੰਜਾਬ ਅਤੇ ਪੂਰੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬੀਤੇ ਦਿਨ ਨਿਊਯਾਰਕ ਵਿਚ 7ਵੀਂ ਦੁਨੀਆ ਦੀ ਵੱਡੀ ਮੈਰਾਥਨ ਪੂਰੀ ਕਰਨ ਤੋਂ ਬਾਅਦ ਸੁਨੀਲ ਸ਼ਰਮਾ ਦਾ 'ਸਿਕਸ ਸਟਾਰ ਮੈਡਲ'  (SIX STAR MEDAL) ਨਾਲ ਸਨਮਾਨ ਕੀਤਾ ਗਿਆ। ਸੁਨੀਲ ਸ਼ਰਮਾ ਸਾਡੇ ਪੰਜਾਬ ਵਿਚ ਇਹ ਖਿਤਾਬ ਹਾਸਲ ਕਰਨ ਵਾਲੇ ਪਹਿਲੇ ਦੌੜਾਕ ਹਨ। ਜਦਕਿ ਸਾਡੇ ਪੂਰੇ ਦੇਸ਼ ਵਿਚ ਇਹ ਮੈਡਲ 100 ਕੁ ਦੌੜਾਕਾਂ ਕੋਲ ਹੀ ਹੈ, ਜੋ ਹੁਣ ਸੁਨੀਲ ਸ਼ਰਮਾ ਨੇ ਵੀ ਹਾਸਲ ਕਰ ਲਿਆ ਹੈ। 

Credit : www.jagbani.com

  • TODAY TOP NEWS