ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਟੀਮ ਲਈ ਵਿਕਟਰੀ ਪਰੇਡ ਹੋਵੇਗੀ ਜਾਂ ਨਹੀਂ? ਜਾਣੋ BCCI ਦਾ ਪਲਾਨ

ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਟੀਮ ਲਈ ਵਿਕਟਰੀ ਪਰੇਡ ਹੋਵੇਗੀ ਜਾਂ ਨਹੀਂ? ਜਾਣੋ BCCI ਦਾ ਪਲਾਨ

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਹਾਲਾਂਕਿ, ਇਸ ਇਤਿਹਾਸਕ ਜਿੱਤ ਤੋਂ ਬਾਅਦ ਵਿਕਟਰੀ ਪਰੇਡ ਦਾ ਆਯੋਜਨ ਫਿਲਹਾਲ ਅਜੇ ਨਹੀਂ ਕੀਤਾ ਜਾਵੇਗਾ। ਰਿਪੋਰਟਾਂ ਅਨੁਸਾਰ, ਆਈਸੀਸੀ ਦੀ ਮੀਟਿੰਗ 7 ਨਵੰਬਰ ਨੂੰ ਦੁਬਈ ਵਿੱਚ ਸਮਾਪਤ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਭਾਰਤ ਵਾਪਸ ਆਉਣਗੇ। ਜਿਸਦੇ ਚਲਦੇ ਵਿਕਟਰੀ ਪਰੇਡ ਨਹੀਂ ਹੋਵੇਗੀ।

ਦੱਸ ਦੇਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਡੀ.ਵਾਈ. ਪਾਟਿਲ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਹਰਮਨਪ੍ਰੀਤ ਕੌਰ ਦੀ ਟੀਮ ਨੇ ਆਪਣੀ ਪਹਿਲੀ ਵਿਸ਼ਵ ਕੱਪ ਟਰਾਫੀ ਜਿੱਤੀ। ਪਰ ਜਸ਼ਨ ਲਈ ਇੰਤਜ਼ਾਰ ਕਰਨਾ ਪਵੇਗਾ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪੁਸ਼ਟੀ ਕੀਤੀ ਹੈ ਕਿ ਕੋਈ ਜਿੱਤ ਦਾ ਜਲੂਸ ਨਹੀਂ ਹੋਵੇਗਾ। ਜਦੋਂ ਪੁਰਸ਼ ਟੀਮ ਨੇ 11 ਸਾਲਾਂ ਦੇ ਟਰਾਫੀ ਰਹਿਤ ਸੋਕੇ ਨੂੰ ਖਤਮ ਕਰਦੇ ਹੋਏ 2024 T20 ਵਿਸ਼ਵ ਕੱਪ ਜਿੱਤਿਆ ਤਾਂ ਜਿੱਤ ਦਾ ਜਸ਼ਨ ਮੁੰਬਈ ਵਿੱਚ ਇੱਕ ਓਪਨ-ਬੱਸ ਜਿੱਤ ਜਲੂਸ ਨਾਲ ਮਨਾਇਆ ਗਿਆ ਸੀ, ਜੋ ਵਾਨਖੇੜੇ ਸਟੇਡੀਅਮ ਵਿੱਚ ਸਮਾਪਤ ਹੋਇਆ। ਪਰ ਮਹਿਲਾ ਟੀਮ ਨੂੰ ਇਹ ਮੌਕਾ ਨਹੀਂ ਮਿਲੇਗਾ, ਘੱਟੋ ਘੱਟ ਅਜੇ ਨਹੀਂ।

ICC ਬੈਠਕ ਤੋਂ ਬਾਅਦ BCCI ਬਣਾਏਗਾ ਪ੍ਰੋਗਰਾਮ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਮੀਟਿੰਗ ਪਹਿਲਾਂ ਹੀ 4 ਤੋਂ 7 ਨਵੰਬਰ ਤੱਕ ਦੁਬਈ ਵਿੱਚ ਹੋਣ ਵਾਲੀ ਹੈ, ਇਸ ਲਈ BCCI ਇਸ ਸਮੇਂ ਇਸ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਮੀਟਿੰਗ ਤੋਂ ਬਾਅਦ ਜਸ਼ਨਾਂ ਦੀ ਯੋਜਨਾ ਬਣਾਈ ਜਾ ਸਕਦੀ ਹੈ। BCCI ਨੇ ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ ਲਈ 51 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

Credit : www.jagbani.com

  • TODAY TOP NEWS