ਲੁਧਿਆਣਾ- ਲੁਧਿਆਣਾ ਦੇ ਸਮਰਾਲਾ ਵਿਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਹ ਕਤਲ ਗੈਂਗਸਟਰ ਲਾਰੇਂਸ ਗੈਂਗ ਨੇ ਕਰਵਾਇਆ ਹੈ। ਕਤਲ ਦੇ ਦੂਜੇ ਦਿਨ ਲਾਰੇਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧ ਵਿਚ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿਚ ਗਿਰੋਹ ਨੇ ਲਿਖਿਆ ਕਿ ਇਹ ਸਾਡੇ ਦੁਸ਼ਮਣਾਂ ਦਾ ਲਾਥ ਦੇ ਰਹੇ ਸਨ। ਇਸ ਦੇ ਇਲਾਵਾ ਇਹ ਵੀ ਧਮਕੀ ਦਿੱਤੀ ਕਿ ਜੋ ਵੀ ਸਾਡੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ, ਉਸ ਨੂੰ ਛਾਤੀ ਵਿੱਚ ਗੋਲ਼ੀ ਮਾਰ ਦੇਣਗੇ। ਅਜਿਹੇ ਲੋਕਾਂ ਨੂੰ ਆਪਣੇ ਆਪ ਪਿੱਛੇ ਹਟ ਜਾਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਕਿਵੇਂ ਹਟਾਉਣਾ ਹੈ।

ਲਾਰੇਂਸ ਗੈਂਗ ਨੇ ਜਾਣੋ ਕੀ ਲਿਖਿਆ ਸੋਸ਼ਲ ਮੀਡੀਆ 'ਤੇ
ਮਾਨਕੀ ਸਮਰਾਲਾ 'ਚ ਜੋ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਹੈਰੀ ਬਾਕਸਰ ਅਤੇ ਆਰਜੂ ਬਿਸ਼ਨੋਈ ਲਾਰੇਂਸ ਬਿਸ਼ਨੋਈ ਗਰੁੱਪ ਲੈਂਦੇ ਹਨ। ਇਹ ਕਤਲ ਸਾਡੇ ਭਰਾ ਕਰਨ ਮਦਪੁਰ ਅਤੇ ਤੇਜੀ ਚਕ ਨੇ ਕੀਤਾ ਹੈ। ਬੱਬੂ ਸਮਰਾਲਾ ਉਸ ਦੇ ਨਾਲ ਵਾਲੇ, ਜੋ ਸਾਡੇ ਦੁਸ਼ਮਣ ਦਾ ਸਾਥ ਦੇ ਰਹੇ ਹਨ, ਕੰਨ ਖੋਲ੍ਹ ਕੇ ਸੁਣ ਲਵੋ, ਤੁਹਾਡੇ ਵਿਚੋਂ ਜਿਹੜਾ ਵੀ ਮਿਲ ਗਿਆ, ਉਸ ਦਾ ਇਹੀ ਹਾਲ ਕਰਾਂਗੇ।
ਇਹ ਲਈ ਚਿਤਾਵਨੀ ਸਾਰਿਆਂ ਲਈ ਹੈ ਜੋ ਸਾਡੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ। ਜਾਂ ਤਾਂ ਆਪਣੇ ਤਰੀਕੇ ਸੁਧਾਰ ਜਾਓ ਜਾਂ ਤਿਆਰ ਹੋ ਜਾਓ, ਅਗਲੀ ਗੋਲ਼ੀ ਤੁਹਾਡੀ ਛਾਤੀ ਵਿੱਚ ਵੱਜੇਗੀ। ਅਸੀਂ ਸਾਰਿਆਂ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਕੌਣ ਕਿਸ ਦੀ ਮਦਦ ਕਰ ਰਿਹਾ ਹੈ। ਸਭ ਤੋਂ ਵਧੀਆ ਹੋਵੇਗਾ ਜੇਕਰ ਤੁਸੀਂ ਖ਼ੁਦ ਪਿੱਛੇ ਹਟ ਜਾਓ, ਨਹੀਂ ਤਾਂ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਕਿਵੇਂ ਹਟਾਉਣਾ ਹੈ। ਪੋਸਟ ਦੇ ਅਖੀਰ ਵਿਚ ਗੈਂਗਸਟਰਾਂ ਦੇ ਨਾਮ ਪੋਸਟ ਦੇ ਨਾਂ ਲਿਖੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com