'ਸਰ ਤੁਹਾਡੀ ਸਕਿਨ ਹਮੇਸ਼ਾ Glow ਕਰਦੀ ਹੈ...', ਜਦੋਂ ਹਰਲੀਨ ਦਿਓਲ ਨੇ PM ਮੋਦੀ ਤੋਂ ਸਕਿਨ ਕੇਅਰ 'ਤੇ ਪੁੱਛਿਆ ਸਵਾਲ

'ਸਰ ਤੁਹਾਡੀ ਸਕਿਨ ਹਮੇਸ਼ਾ Glow ਕਰਦੀ ਹੈ...', ਜਦੋਂ ਹਰਲੀਨ ਦਿਓਲ ਨੇ PM ਮੋਦੀ ਤੋਂ ਸਕਿਨ ਕੇਅਰ 'ਤੇ ਪੁੱਛਿਆ ਸਵਾਲ

ਸਪੋਰਟਸ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਨਿਵਾਸ 'ਤੇ ਵਰਲਡ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਦੀ ਜ਼ੋਰਦਾਰ ਤਾਰੀਫ਼ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤੀ ਬੱਲੇਬਾਜ਼ ਹਰਲੀਨ ਦਿਓਲ ਦੇ ਇੱਕ ਸਵਾਲ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

ਕੀ ਸੀ ਹਰਲੀਨ ਦਿਓਲ ਦਾ ਸਵਾਲ?
ਦਰਅਸਲ, ਹਰਲੀਨ ਦਿਓਲ ਨੇ ਮੁਸਕਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਦੀ ਸਕਿਨ ਕੇਅਰ (Skincare) ਰੂਟੀਨ ਬਾਰੇ ਪੁੱਛਿਆ। ਉਨ੍ਹਾਂ ਨੇ ਸਵਾਲ ਕੀਤਾ, "ਸਰ, ਤੁਹਾਡੀ ਚਮੜੀ ਹਮੇਸ਼ਾ ਦਮਕਦੀ ਰਹਿੰਦੀ ਹੈ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡਾ ਸਕਿਨਕੇਅਰ ਰੂਟੀਨ ਕੀ ਹੈ?"। ਹਰਲੀਨ ਦਿਓਲ ਦੇ ਇਸ ਸਵਾਲ 'ਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਸਾਰੇ ਲੋਕ ਹੱਸ ਪਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਸਦਿਆਂ ਇਸ ਦਾ ਜਵਾਬ ਦਿੱਤਾ, "ਮੈਂ ਇਨ੍ਹਾਂ ਸਭ ਬਾਰੇ ਨਹੀਂ ਸੋਚਦਾ।"।

ਕੋਚ ਅਮੋਲ ਮਜ਼ੂਮਦਾਰ ਵੀ ਮਜ਼ਾਕ ਵਿੱਚ ਹੋਏ ਸ਼ਾਮਲ
ਇਸੇ ਦੌਰਾਨ ਟੀਮ ਵਿੱਚੋਂ ਕਿਸੇ ਨੇ ਤੁਰੰਤ ਕਿਹਾ, "ਸਰ, ਇਹ ਇਸ ਦੇਸ਼ ਦੇ ਲੱਖਾਂ ਲੋਕਾਂ ਦਾ ਪਿਆਰ ਹੈ!", ਜਿਸ ਕਾਰਨ ਮਾਹੌਲ ਹੋਰ ਹਾਸੇ-ਮਜ਼ਾਕ ਵਾਲਾ ਹੋ ਗਿਆ।
ਹੈੱਡ ਕੋਚ ਅਮੋਲ ਮਜ਼ੂਮਦਾਰ ਵੀ ਇਸ ਮਜ਼ਾਕ ਵਿੱਚ ਸ਼ਾਮਲ ਹੋ ਗਏ ਅਤੇ ਮਜ਼ਾਕੀਆ ਲਹਿਜੇ ਵਿੱਚ ਪ੍ਰਧਾਨ ਮੰਤਰੀ ਨੂੰ ਕਿਹਾ, "ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਰ, ਮੈਨੂੰ ਇਨ੍ਹਾਂ ਲੋਕਾਂ ਨਾਲ ਹੀ ਨਜਿੱਠਣਾ ਪੈਂਦਾ ਹੈ। ਇਸੇ ਕਰਕੇ ਹੁਣ ਮੇਰੇ ਬਾਲ ਸਫੇਦ ਹੋ ਗਏ ਹਨ"।

ਹਰਮਨਪ੍ਰੀਤ ਕੌਰ ਨੇ ਦੱਸਿਆ 'ਵਰਤਮਾਨ' ਵਿੱਚ ਰਹਿਣ ਦਾ ਮਹੱਤਵ
ਇਸ ਮੁਲਾਕਾਤ ਦੌਰਾਨ ਕਪਤਾਨ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਵਰਤਮਾਨ ਵਿੱਚ ਰਹਿਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਚੀਜ਼ਾਂ ਨੂੰ ਭੁੱਲ ਕੇ ਵਰਤਮਾਨ ਵਿੱਚ ਜੀਣਾ ਬਹੁਤ ਜ਼ਰੂਰੀ ਹੈ, ਅਤੇ ਇਹ ਗੱਲ ਇੱਕ ਪ੍ਰਧਾਨ ਮੰਤਰੀ ਵਜੋਂ ਤੁਸੀਂ ਵੀ ਕਹਿੰਦੇ ਹੋ। ਇਸ 'ਤੇ ਪੀਐੱਮ ਮੋਦੀ ਨੇ ਵੀ ਕਿਹਾ ਕਿ ਵਰਤਮਾਨ ਵਿੱਚ ਰਹਿਣਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਅਤੇ ਇਹ ਉਨ੍ਹਾਂ ਦੀ ਆਦਤ ਰਹੀ ਹੈ।

Credit : www.jagbani.com

  • TODAY TOP NEWS