ਕਪੂਰਥਲਾ- ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਸ/ਡ ਕਪੂਰਥਲਾ ਇੰਜੀ. ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਸਾਇੰਸ ਸਿਟੀ ਤੋ ਚੱਲਦੇ 11 ਕੇ. ਵੀ. ਸ. ਆਤਮਾ ਸਿੰਘ ਅਰਬਨ ਅਸਟੇਟ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋ ਦੁਪਹਿਰ 12 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਅਰਬਨ ਅਸਟੇਟ, ਸਾਉਥ ਸਿਟੀ, ਇੰਡਸਟ੍ਰੀਅਲ ਏਰੀਆ ਤੇ ਸੈਫਰਨ ਕਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਇੰਜੀ. ਬਲਜੀਤ ਸਿੰਘ ਸਹਾਇਕ ਇੰਜੀਨੀਅਰ ਸ/ਡ ਬਰੀਵਾਲਾ ਵੱਲੋਂ ਦੱਸਿਆ ਗਿਆ ਕਿ 7 ਨਵੰਬਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਜ਼ਰੂਰੀ ਮੈਟੀਨੈਂਸ ਕਾਰਨ ਸ਼ਟ ਡਾਊਨ ਰਹੇਗੀ। ਇਹ ਸ਼ਟ ਡਾਊਨ ਦੌਰਾਨ 132 ਕੇਵੀ ਸ/ਸ ਸਰਾਏਨਾਗਾ ਤੋਂ ਚੱਲਦੇ 11 ਕੇਵੀ ਵਾੜ ਸਾਹਿਬ, 11 ਕੇਵ ਹਰੀਕੇ ਕਲਾਂ, ਏਪੀ ਹਰੀਕੇ ਕਲਾਂ ਯੂਪੀਐਸ ਫੀਡਰ, ਸਰਾਏਨਾਗਾ ਜੀ-5 ਫੀਡਰ, ਬਰੀਵਾਲਾ ਜੀ-5 ਫੀਡਰ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉੱਪ ਮੰਡਲ ਸ਼ਹਿਰੀ, ਬਰਨਾਲਾ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ 7 ਨਵੰਬਰ ਨੂੰ ਜ਼ਰੂਰੀ ਮੈਂਟੀਨੈਂਸ ਕਰਨ ਸਵੇਰੇ 9:30 ਵਜੇ ਤੋਂ ਦੁਪਹਿਰ 2.00 ਵਜੇ ਤੱਕ ਗਿੱਲ ਨਗਰ, ਕੇ.ਸੀ.ਰੋਡ, ਗੁਰੂ ਜੀ ਇਨਕਲੇਵ, ਐੱਮ.ਸੀ. ਰੋਡ, ਰਾਮ ਬਾਗ ਰੋਡ, ਅਨਾਜ ਮੰਡੀ, 16 ਏਕੜ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਨੂਰਪੁਰਬੇਦੀ (ਭੰਡਾਰੀ)- ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ 7 ਨਵੰਬਰ ਨੂੰ 11 ਕੇ.ਵੀ. ਝਾਂਡੀਆਂ ਫੀਡਰ ਅਧੀਨ ਪੈਂਦੇ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣ ਮਾਜਰਾ ਆਦਿ ਪਿੰਡਾਂ ਦੀਆਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਲਈ ਸਵੇਰੇ 10 ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਮੋਗਾ (ਬਿੰਦਾ)- ਮਿਤੀ 08.11.25 ਨੂੰ 132 ਕੇ. ਵੀ. ਮੋਗਾ-1 ਬਿਜਲੀ ਘਰ ਵਿਖੇ 11 ਕੇ ਵੀ ਇੰਨਡੋਰ ਬੱਸ ਬਾਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਸਪਲਾਈ ਬੰਦ ਰਹੇਗੀ । ਇਸ ਨਾਲ 11 ਕੇ. ਵੀ. ਜਵਾਹਰ ਨਗਰ ਫੀਡਰ ਅਤੇ 11 ਕੇ. ਵੀ ਮੋਗਾ-2 ਫੀਡਰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ. ਡੀ. ਓ. ਦੱਖਣੀ ਮੋਗਾ ਇੰਜ ਬਲਜੀਤ ਸਿੰਘ ਢਿੱਲੋਂ ਅਤੇ ਜੇ. ਈ ਯੋਗਵਿੰਦਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜਵਾਹਰ ਨਗਰ, ਗਾਂਧੀ ਨਗਰ, ਇੰਦਰਾ ਕਲੋਨੀ, ਵੇਦਾਂਤ ਨਗਰ, ਮੇਨ ਬਾਜ਼ਾਰ, ਗੁਰੂ ਨਾਨਕ ਕਾਲਜ ਰੋਡ, ਐੱਸ. ਐੱਸ. ਪੀ. ਰਿਹਾਇਸ਼, ਮਿੱਤਲ ਰੋਡ, ਰੇਲਵੇ ਰੋਡ, ਕਾਰਪੋਰੇਸ਼ਨ ਦਫ਼ਤਰ, ਮੇਜਿਸਟਿਕ ਰੋਡ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
Credit : www.jagbani.com