PGI 'ਚ ਹੁਣ ਕਿੰਨੇ ਵਜੇ ਤੱਕ ਹੋਣਗੇ ਟੈਸਟ! ਲੱਖਾਂ ਮਰੀਜ਼ਾਂ ਲਈ ਆਈ ਰਾਹਤ ਭਰੀ ਖ਼ਬਰ

PGI 'ਚ ਹੁਣ ਕਿੰਨੇ ਵਜੇ ਤੱਕ ਹੋਣਗੇ ਟੈਸਟ! ਲੱਖਾਂ ਮਰੀਜ਼ਾਂ ਲਈ ਆਈ ਰਾਹਤ ਭਰੀ ਖ਼ਬਰ

ਚੰਡੀਗੜ੍ਹ : ਇੱਥੇ ਪੀ. ਜੀ. ਆਈ. ਦੀ ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਲਈ ਟੈਸਟਿੰਗ ਸਹੂਲਤਾਂ ਦੇ ਵਿਸਥਾਰ ’ਤੇ ਮਹੀਨਿਆਂ ਤੋਂ ਚੱਲ ਰਹੀਆਂ ਚਰਚਾਵਾਂ ਹੁਣ ਫ਼ੈਸਲਾਕੁੰਨ ਪੜਾਅ ’ਤੇ ਪਹੁੰਚ ਰਹੀਆਂ ਹਨ। ਇਸ ਮਹੀਨੇ ਹੋਣ ਵਾਲੀ ਐੱਸ. ਐੱਫ. ਸੀ. (ਸਥਾਈ ਵਿੱਤ ਕਮੇਟੀ) ਦੀ ਮੀਟਿੰਗ ’ਚ ਤੈਅ ਕੀਤਾ ਜਾਵੇਗਾ ਕਿ ਟੈਸਟਿੰਗ ਸਹੂਲਤ 24 ਘੰਟੇ ਚੱਲੇਗੀ ਜਾਂ ਫਿਰ ਸ਼ਾਮ 7-8 ਵਜੇ ਤੱਕ ਵਧਾਈ ਜਾਵੇਗੀ। ਇਹ ਫ਼ੈਸਲਾ ਲੱਖਾਂ ਮਰੀਜ਼ਾਂ ਲਈ ਰਾਹਤ ਦਾ ਕਾਰਨ ਬਣ ਸਕਦਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ, ਜੋ ਦੂਰ-ਦੁਰਾਡੇ ਇਲਾਕਿਆਂ ਤੋਂ ਸਵੇਰੇ-ਸਵੇਰੇ ਓ. ਪੀ. ਡੀ. ਪਹੁੰਚਦੇ ਹਨ ਅਤੇ ਡਾਕਟਰ ਕੋਲ ਦਿਖਾਉਣ ਅਤੇ ਫ਼ੀਸ ਜਮ੍ਹਾਂ ਕਰਾਉਣ ਦੌਰਾਨ ਬਲੱਡ ਕੁਲੈਕਸ਼ਨ ਸੈਂਟਰ ਬੰਦ ਹੋ ਜਾਂਦੇ ਹਨ। ਅਜਿਹੇ ਮਰੀਜ਼ਾਂ ਨੂੰ ਅਗਲੇ ਦਿਨ ਦੁਬਾਰਾ ਟੈਸਟ ਲਈ ਪੀ. ਜੀ. ਆਈ. ਆਉਣਾ ਪੈਂਦਾ ਹੈ, ਜਿਸ ਨਾਲ ਸਮਾਂ, ਪੈਸਾ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਟੀ ਡਾਇਰੈਕਟਰ ਪੰਕਜ ਰਾਏ ਦਾ ਕਹਿਣਾ ਹੈ ਕਿ ਹਾਲੇ ਐੱਸ. ਐੱਫ. ਸੀ. ਦੀ ਤਾਰੀਖ਼ ਤੈਅ ਨਹੀਂ ਹੋਈ ਹੈ, ਪਰ ਮੀਟਿੰਗ ’ਚ ਇਸ ’ਤੇ ਗੱਲ ਕੀਤੀ ਜਾਵੇਗੀ। ਹਾਲੇ ਤੱਕ ਯੋਜਨਾ ਸੀ ਕਿ ਟੈਸਟਿੰਗ ਨੂੰ 24 ਘੰਟੇ ਕੀਤਾ ਜਾਵੇਗਾ ਪਰ ਕੁੱਝ ਫੈਕਲਟੀ ਨੇ ਸੁਝਾਅ ਦਿੱਤਾ ਹੈ ਕਿ 24 ਘੰਟਿਆਂ ਦੀ ਬਜਾਏ ਟੈਸਟਿੰਗ ਸ਼ਾਮ 7 ਜਾਂ 8 ਵਜੇ ਤੱਕ ਕੀਤੀ ਜਾਵੇ। ਜ਼ਿਆਦਾਤਰ ਓ. ਪੀ. ਡੀ. ਸ਼ਾਮ 4 ਜਾਂ 5 ਵਜੇ ਬੰਦ ਹੋ ਜਾਂਦੀਆਂ ਹਨ। ਇਸ ਲਈ ਓ. ਪੀ. ਡੀ. ਦੇ ਬਾਅਦ ਜੇਕਰ ਟੈਸਟਿੰਗ 7 ਵਜੇ ਤੱਕ ਵੀ ਜਾਰੀ ਰਹੇ ਤਾਂ ਮਰੀਜ਼ਾਂ ਨੂੰ ਫ਼ਾਇਦਾ ਹੋਵੇਗਾ। ਐਮਰਜੈਂਸੀ ’ਚ 24 ਘੰਟੇ ਟੈਸਟਿੰਗ ਜਾਰੀ ਹੈ। ਮੀਟਿੰਗ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਟੈਸਟਿੰਗ 24 ਘੰਟੇ ਹੋਵੇਗੀ ਜਾਂ ਇੱਕ ਸੀਮਤ ਸਮੇਂ ਤੱਕ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS