ਰੂਪਨਗਰ-ਕਿਹਾ ਜਾਂਦਾ ਹੈ ਕਿ ਜਦੋਂ ਪ੍ਰਮਾਤਮਾ ਦੇਣ ’ਤੇ ਆਉਂਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਰੋਪੜ ਦੇ ਇਕ ਵਿਅਕਤੀ ਨਾਲ ਸੱਚ ਹੋ ਗਈ ਹੈ। ਵਿਅਕਤੀ ਨੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ 100 ਟਿਕਟਾਂ ਡੀਅਰ ਲਾਟਰੀ ਕੀਮਤ 7 ਰੁਪਏ ਵਾਲੀਆਂ ਖ਼ਰੀਦੀਆਂ ਸਨ ਅਤੇ ਅੱਜ ਉਸ ਵੱਲੋਂ ਖ਼ਰੀਦੀਆਂ ਗਈਆਂ 100 ਟਿਕਟਾਂ ਉੱਤੇ ਇਨਾਮ ਨਿਕਲਿਆ ਹੈ ਜਿਸ ਦੀ ਕੁੱਲ੍ਹ ਰਕਮ 10 ਲੱਖ ਰੁਪਏ ਬਣਦੀ ਹੈ।


ਗੱਲਬਾਤ ਦੌਰਾਨ ਅਸ਼ੋਕਾ ਲਾਟਰੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ 100 ਟਿਕਟਾਂ ਵੇਚੀਆਂ ਗਈਆਂ ਸਨ ਅਤੇ ਇਨ੍ਹਾਂ ਸਾਰੀਆਂ ਟਿਕਟਾਂ ਉੱਤੇ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਇਨਾਮ ਦੀ ਕੁੱਲ੍ਹ ਰਕਮ 10 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਉੱਤੇ ਲਗਾਤਾਰ ਵੱਡੇ ਇਨਾਮ ਨਿਕਲ ਰਹੇ ਹਨ, ਜਿਸ ਕਾਰਨ ਲੋਕ ਦੂਰ-ਦੁਰਾਡਿਓ ਆ ਕੇ ਉਨ੍ਹਾਂ ਦੀ ਦੁਕਾਨ ਉੱਤੇ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਇਨਾਮ ਟਿਕਟ ਨੰਬਰ 50 77823 ਉੱਤੇ ਲੱਗਿਆ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com