
ਨੈਸ਼ਨਲ ਡੈਸਕ : ਦਿੱਲੀ 'ਚ ਹੋਏ ਕਾਰ ਧਮਾਕੇ ਦੇ ਮਾਮਲੇ ਵਿੱਚ ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਮਿਰ ਰਾਸ਼ਿਦ ਅਲੀ ਨੂੰ ਸੋਮਵਾਰ, 17 ਨਵੰਬਰ 2025 ਨੂੰ ਦਸ ਦਿਨਾਂ ਦੀ ਐਨਆਈਏ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਐਨਆਈਏ ਨੇ ਆਮਿਰ ਰਾਸ਼ਿਦ ਅਲੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ ਅੱਜ ਗ੍ਰਿਫ਼ਤਾਰ ਆਮਿਰ ਰਾਸ਼ਿਦ ਅਲੀ ਨੂੰ 10 ਦਿਨਾਂ ਲਈ ਐਨਆਈਏ ਦੇ ਹਵਾਲੇ ਕਰ ਦਿੱਤਾ ਗਿਆ ਹੈ। ਆਮਿਰ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪ੍ਰਿੰਸੀਪਲ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਸੁਣਵਾਈ ਦੀ ਪ੍ਰਧਾਨਗੀ ਕੀਤੀ। ਦੋਸ਼ੀ ਆਮਿਰ ਰਾਸ਼ਿਦ ਅਲੀ ਆਪਣੀ ਕਾਨੂੰਨੀ ਟੀਮ ਦੇ ਨਾਲ ਸੁਣਵਾਈ ਦੌਰਾਨ ਸ਼ਾਂਤ ਬੈਠਾ ਰਿਹਾ। ਮੁਲਜ਼ਮ 'ਤੇ ਦੋਸ਼ ਹੈ ਕਿ ਉਸ ਨੇ ਕਥਿਤ ਆਤਮਘਾਤੀ ਹਮਲਾਵਰ ਡਾਕਟਰ ਉਮ ਉਨ ਨਬੀ ਨਾਲ ਮਿਲ ਕੇ ਇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ। p
ਕਾਰ ਖਰੀਦਣ 'ਚ ਕੀਤੀ ਸੀ ਮਦਦ
ਐਨਆਈਏ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਆਮਿਰ ਰਾਸ਼ਿਦ ਅਲੀ, ਜੋ ਜੰਮੂ-ਕਸ਼ਮੀਰ ਦੇ ਪੰਪੋਰ ਵਿੱਚ ਸੰਬੂਰਾ ਦਾ ਰਹਿਣ ਵਾਲਾ ਹੈ, ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਆਮਿਰ ਦਿੱਲੀ ਇਸ ਲਈ ਆਇਆ ਸੀ ਤਾਂ ਜੋ ਉਹ ਉਸ ਕਾਰ ਦੀ ਖਰੀਦ ਵਿੱਚ ਮਦਦ ਕਰ ਸਕੇ ਜਿਸ ਨੂੰ ਬਾਅਦ ਵਿੱਚ ਧਮਾਕਾ ਕਰਨ ਲਈ ਇੱਕ ਵਾਹਨ-ਜਨਿਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (V-BIED) ਵਜੋਂ ਵਰਤਿਆ ਗਿਆ ਸੀ। ਹੁਣ, 10 ਦਿਨਾਂ ਦੀ ਹਿਰਾਸਤ ਦੌਰਾਨ ਐਨਆਈਏ ਇਸ ਸਾਜ਼ਿਸ਼ ਦੇ ਹੋਰ ਰਾਜ਼ ਖੋਲ੍ਹਣ ਦੀ ਕੋਸ਼ਿਸ਼ ਕਰੇਗੀ।
Credit : www.jagbani.com