Punjab : ਭਲਕੇ ਇਸ ਜ਼ਿਲ੍ਹੇ 'ਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ, ਲੱਗੇਗਾ 4 ਘੰਟੇ ਦਾ Power Cut

Punjab : ਭਲਕੇ ਇਸ ਜ਼ਿਲ੍ਹੇ 'ਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ, ਲੱਗੇਗਾ 4 ਘੰਟੇ ਦਾ Power Cut

ਜਲਾਲਾਬਾਦ : 66 ਕੇ ਵੀ ਸਬ ਸਟੇਸ਼ਨ ਅਧੀਨ ਚੱਲਦੇ 11 ਕੇ ਵੀ ਯੂ.ਪੀ.ਐੱਸ ਅਤੇ 11 ਕੇ.ਵੀ ਏ.ਪੀ ਅਧੀਨ ਚੱਲਦੇ ਫੀਡਰ ਸੈਟ ਡਾਊਨ ਦੌਰਾਨ ਪ੍ਰਭਾਵਿਤ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਅਰਬਨ ਜਲਾਲਾਬਾਦ ਦੇ ਐੱਸ.ਡੀ.ਓ ਨਵਜੋਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟਰਾਂਸਫਾਰਮਰ ਅਤੇ ਜਾਰਡ ਵਿੱਚ ਲੱਗੇ ਜੰਤਰਾਂ ਦੀ ਟੈਸਟਿੰਗ ਲਈ ਸ਼ੈਡ ਡਾਊਨ ਦੇ ਸਮੇਂ ਦੌਰਾਨ 66 ਕੇਵੀ ਸਬ ਸਟੇਸ਼ਨ ਯੋਧਾ ਭੈਣੀ ਤੋਂ ਚੱਲਣ ਵਾਲੇ 3 ਨੰਬਰ 11 ਕੇ.ਵੀ ਯੂ.ਪੀ.ਐਸ ਅਤੇ 4 ਨੰਬਰ 11 ਕੇ.ਵੀ ਏਪੀ ਫੀਡਰਾਂ ਦੀ ਬਿਜਲੀ ਸਪਲਾਈ 11 ਵਜੇ ਤੋਂ 3 ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ.ਡੀ.ਓ ਨਵਜੋਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਨਾਲ ਸਬੰਧਿਤ ਕੰਮ ਸਮੇਂ ਸਿਰ ਨਿਪਟਾ ਲੈਣ ਤਾਂ ਕਿ ਇਨ੍ਹਾਂ ਕਿ ਫੀਡਰਾਂ ਦੀ ਬਿਜਲੀ ਪ੍ਰਭਾਵਿਤ ਸਮੇਂ ਲੋਕਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

Credit : www.jagbani.com

  • TODAY TOP NEWS