ਬਾਂਕੇ ਬਿਹਾਰੀ ਮੰਦਰ ’ਚ ਪੁੱਜੇ ਧੀਰੇਂਦਰ ਸ਼ਾਸਤਰੀ, ਧੱਕਾ-ਮੁੱਕੀ ਦੌਰਾਨ ਪੁਲਸ ਤੇ ਸੇਵਾਦਾਰਾਂ 'ਚ ਹੋਈ ਝੜਪ

ਬਾਂਕੇ ਬਿਹਾਰੀ ਮੰਦਰ ’ਚ ਪੁੱਜੇ ਧੀਰੇਂਦਰ ਸ਼ਾਸਤਰੀ, ਧੱਕਾ-ਮੁੱਕੀ ਦੌਰਾਨ ਪੁਲਸ ਤੇ ਸੇਵਾਦਾਰਾਂ 'ਚ ਹੋਈ ਝੜਪ

ਮਥੁਰਾ - ਮਥੁਰਾ ਸਥਿਤ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ਵਿਚ ਐਤਵਾਰ ਦੇਰ ਸ਼ਾਮ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਦਰਸ਼ਨ ਦੌਰਾਨ ਪੁਲਸ ਅਤੇ ਸੇਵਾਦਾਰਾਂ ਵਿਚਾਲੇ ਝੜਪ ਹੋ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਨਾਤਨ ਹਿੰਦੂ ਏਕਤਾ ਪਦਯਾਤਰਾ ਦੇ ਸਮਾਪਨ ਤੋਂ ਬਾਅਦ ਧੀਰੇਂਦਰ ਸ਼ਾਸਤਰੀ ਲੱਗਭਗ 5 ਕਿਲੋਮੀਟਰ ਪੈਦਲ ਤੁਰ ਕੇ ਮੰਦਰ ਪਹੁੰਚੇ ਸਨ। ਉਨ੍ਹਾਂ ਦੇ ਸਹਿਯੋਗੀਆਂ ਦਾ ਦੋਸ਼ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਮੁੱਖ ਮਾਰਗ ਰਾਹੀਂ ਨਹੀਂ ਜਾਣ ਦਿੱਤਾ ਅਤੇ ਤੰਗ ਤੇ ਖਰਾਬ ਰਸਤੇ ਤੋਂ ਜਾਣ ਦੀ ਇਜਾਜ਼ਤ ਦਿੱਤੀ। 

ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ

ਦਰਸ਼ਨ ਦੇ ਪ੍ਰਬੰਧ ਸੰਭਾਲ ਰਿਹਾ ਇਕ ਸੇਵਾਦਾਰ ਪੂਜਾ ਦੀ ਥਾਲੀ ਲੈ ਕੇ ਜਾ ਰਿਹਾ ਸੀ, ਤਾਂ ਸੁਰੱਖਿਆ ਵਿਚ ਤਾਇਨਾਤ ਏ. ਐੱਸ. ਪੀ. ਅਨੁਜ ਚੌਧਰੀ ਨੇ ਕਥਿਤ ਤੌਰ ’ਤੇ ਉਸਦੀ ਕਾਲਰ ਫੜਕੇ ਉਸਨੂੰ ਖਿੱਚ ਲਿਆ, ਜਿਸ ਨਾਲ ਥਾਲੀ ਦਾ ਸਾਮਾਨ ਸੜਕ ’ਤੇ ਖਿੱਲਰ ਗਿਆ। ਇਸੇ ਦੌਰਾਨ ਭਾਗਵਤ ਬੁਲਾਰਿਆਂ ਆਚਾਰਿਆ ਮ੍ਰਿਦੁਲ ਕਾਂਤ ਸ਼ਾਸਤਰੀ ਅਤੇ ਪਾਰਵਤੀ ਬੱਲਭ ਨਾਲ ਵੀ ਬਦਸਲੂਕੀ ਦਾ ਦੋਸ਼ ਹੈ। ਧੱਕਾ-ਮੁੱਕੀ ਵਿਚ ਉਨ੍ਹਾਂ ਦਾ ਕੁੜਤਾ ਫਟ ਗਿਆ ਅਤੇ ਪਾਰਵਤੀ ਬੱਲਭ ਦੀ ਪਗੜੀ ਜ਼ਮੀਨ ’ਤੇ ਡਿੱਗ ਪਈ। ਆਚਾਰਿਆ ਮਿ੍ਦੁਲ ਕਾਂਤ ਸ਼ਾਸਤਰੀ ਨੇ ਕਿਹਾ ਕਿ ਉਹ ਭੀੜ ਮੈਨੇਜਮੈਂਟ ਵਿਚ ਸਹਿਯੋਗ ਕਰ ਰਹੇ ਸਨ, ਇਸ ਦੇ ਬਾਵਜੂਦ ਪੁਲਸ ਨੇ ਬਦਸਲੂਕੀ ਕੀਤੀ।

ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ

ਘਟਨਾ ਤੋਂ ਬਾਅਦ ਬ੍ਰਿਜਵਾਸੀ ਅਤੇ ਸੰਤ ਭਾਈਚਾਰਾ ਪੁਲਸ ਦੇ ਰਵੱਈਏ ਤੋਂ ਨਾਰਾਜ਼ ਹਨ। ਬਾਂਕੇ ਬਿਹਾਰੀ ਮੰਦਰ ਵਿਚ ਭੀੜ ਮੈਨੇਜਮੈਂਟ ਅਤੇ ਪੁਲਸ ਦੀ ਕਾਰਜਸ਼ੈਲੀ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕੇ ਹਨ। ਤਾਜ਼ਾ ਘਟਨਾਚੱਕਰ ਨੇ ਇਕ ਵਾਰ ਫਿਰ ਮੰਗਲ ਪ੍ਰਸ਼ਾਸਨ ਅਤੇ ਪੁਲਸ ਪ੍ਰਬੰਧ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ: ਬੇਕਾਬੂ ਕਾਰ ਨੇ ਬਾਰਾਤੀਆਂ ਨੂੰ ਦਰੜਿਆ, 5 ਲੋਕਾਂ ਦੀ ਦਰਦਨਾਕ ਮੌਤ

Credit : www.jagbani.com

  • TODAY TOP NEWS