SUV 'ਤੇ ਮਿਲ ਰਿਹੈ ਭਾਰੀ ਡਿਸਕਾਊਂਟ, Creta ਅਤੇ Seltos ਨਾਲ ਸਿੱਧੀ ਟੱਕਰ

SUV 'ਤੇ ਮਿਲ ਰਿਹੈ ਭਾਰੀ ਡਿਸਕਾਊਂਟ, Creta ਅਤੇ Seltos ਨਾਲ ਸਿੱਧੀ ਟੱਕਰ

ਗੈਜੇਟ ਡੈਸਕ- ਜੇ ਤੁਸੀਂ ਨਵੀਂ ਹਾਈਬ੍ਰਿਡ SUV ਖਰੀਦਣ ਦਾ ਪਲਾਨ ਬਣਾ ਰਹੇ ਹੋ, ਤਾਂ ਦਸੰਬਰ 2025 ਤੁਹਾਡੇ ਲਈ ਬਿਹਤਰੀਨ ਮੌਕਾ ਹੈ। ਟੋਯੋਟਾ ਨੇ ਆਪਣੀ ਮਸ਼ਹੂਰ Urban Cruiser Hyryder ‘ਤੇ ਭਾਰੀ ਡਿਸਕਾਊਂਟ ਦਾ ਐਲਾਨ ਕੀਤਾ ਹੈ, ਜਿਸ ਤੋਂ ਗਾਹਕਾਂ ਨੂੰ ਕਾਫ਼ੀ ਲਾਭ ਮਿਲ ਰਹਾ ਹੈ।

ਹਾਈਬ੍ਰਿਡ ਵੈਰੀਐਂਟ ‘ਤੇ 96,100 ਰੁਪਏ ਤੱਕ ਦੀ ਛੂਟ

ਇਕ ਰਿਪੋਰਟ ਮੁਤਾਬਕ, Hyryder ਦੇ ਹਾਈਬ੍ਰਿਡ ਮਾਡਲ ‘ਤੇ ਕੁੱਲ 96,100 ਰੁਪਏ ਦੀ ਛੂਟ ਮਿਲ ਰਹੀ ਹੈ। ਇਸ 'ਚ ਸ਼ਾਮਲ ਹੈ:

  • 26,000 ਰੁਪਏ ਕੈਸ਼ ਡਿਸਕਾਊਂਟ
  • 40,000 ਰੁਪਏ ਐਕਚੇਂਜ ਬੋਨਸ
  • 6,500 ਰੁਪਏ ਕਾਰਪੋਰੇਟ ਛੂਟ
  • 23,600 ਰੁਪਏ ਵਾਰੰਟੀ ਬੇਨੀਫਿਟ
  • 50,000 ਰੁਪਏ ਲੋਇਲਟੀ ਬੋਨਸ
  • CNG ਵੈਰੀਐਂਟ ‘ਤੇ 74,000 ਰੁਪਏ ਦੀ ਛੂਟ

CNG ਮਾਡਲ ‘ਤੇ ਗਾਹਕਾਂ ਨੂੰ 74,000 ਰੁਪਏ ਤੱਕ ਦਾ ਲਾਭ ਮਿਲ ਰਿਹਾ ਹੈ, ਜਿਸ 'ਚ 45,000 ਰੁਪਏ ਕੈਸ਼, 25,000 ਰੁਪਏ ਐਕਚੇਂਜ, 4,000 ਰੁਪਏ ਕਾਰਪੋਰੇਟ ਅਤੇ 50,000 ਰੁਪਏ ਲੋਇਲਟੀ ਬੋਨਸ ਸ਼ਾਮਲ ਹੈ।

ਕੀਮਤ

ਪੈਟਰੋਲ ਵੈਰੀਐਂਟ: 10,94,800 ਰੁਪਏ (ਐਕਸ-ਸ਼ੋਅਰੂਮ) – 18,47,900 ਰੁਪਏ (ਐਕਸ ਸ਼ੋਅਰੂਮ)

CNG ਵੈਰੀਐਂਟ: 13,33,300 ਰੁਪਏ ਤੋਂ 15,29,300 ਰੁਪਏ

ਹਾਈਬ੍ਰਿਡ ਵੈਰੀਐਂਟ: 16,45,700 ਰੁਪਏ ਤੋਂ 19,76,300 ਰੁਪਏ

Hyryder ਦੀ ਟੱਕਰ Maruti Grand Vitara, Kia Seltos, Honda Elevate, Hyundai Creta, MG Astor, Skoda Kushaq, Mahindra Scorpio N ਅਤੇ Classic ਨਾਲ ਮੰਨੀ ਜਾਂਦੀ ਹੈ।

ਮਾਈਲੇਜ

ਕੰਪਨੀ ਦੇ ਅਧਿਕਾਰਿਕ ਅੰਕੜਿਆਂ ਅਨੁਸਾਰ, Hyryder 27.97 ਕਿਮੀ ਪ੍ਰਤੀ ਲੀਟਰ ਦਾ ਸ਼ਾਨਦਾਰ ਮਾਈਲੇਜ ਦਿੰਦੀ ਹੈ। 45 ਲੀਟਰ ਦੇ ਫਿਊਲ ਟੈਂਕ ਨਾਲ ਇਹ SUV ਲਗਭਗ 1,258 ਕਿਮੀ ਤੱਕ ਦਾ ਸਫਰ ਤੈਅ ਕਰ ਸਕਦੀ ਹੈ।

ਫੀਚਰਜ਼

ਇਸ SUV 'ਚ ਮਿਲਦੇ ਹਨ:

  • 9 ਇੰਚ ਟਚਸਕ੍ਰੀਨ
  • ਪੈਨੋਰਾਮਿਕ ਸਨਰੂਫ਼
  • ਵੈਂਟੀਲੇਟਡ ਫ੍ਰੰਟ ਸੀਟਾਂ
  • ਵਾਇਰਲੈੱਸ ਚਾਰਜਿੰਗ
  • Head-Up Display
  • 360 ਡਿਗਰੀ ਕੈਮਰਾ
  • ਕ੍ਰੂਜ਼ ਕੰਟਰੋਲ

ਸੁਰੱਖਿਆ ਲਈ:

6 ਏਅਰਬੈਗ, ABS + EBD, ਹਿਲ ਹੋਲਡ ਅਸਿਸਟ, ਰੀਅਰ ਪਾਰਕਿੰਗ ਸੈਂਸਰ, TPMS ਤੇ ISOFIX ਮਾਊਂਟ ਦਿੱਤੇ ਗਏ ਹਨ।

Credit : www.jagbani.com

  • TODAY TOP NEWS