ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਮਹਿਲਾ ਪੱਤਰਕਾਰ ਨੂੰ ਮਾਰ'ਤੀ ਅੱਖ ! ਹਰ ਪਾਸੇ ਹੋ ਰਹੀ ਥੂ-ਥੂ, ਵੀਡੀਓ ਵਾਇਰਲ

ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਮਹਿਲਾ ਪੱਤਰਕਾਰ ਨੂੰ ਮਾਰ'ਤੀ ਅੱਖ ! ਹਰ ਪਾਸੇ ਹੋ ਰਹੀ ਥੂ-ਥੂ, ਵੀਡੀਓ ਵਾਇਰਲ

ਇਸਲਾਮਾਬਾਦ (ਇੰਟ.)- ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਆਈ. ਐੱਸ. ਪੀ. ਆਰ. ਦੇ ਬੁਲਾਰੇ ਅਹਿਮਦ ਸ਼ਰੀਫ ਚੌਧਰੀ ਨੇ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ ਇਕ ਮਹਿਲਾ ਪੱਤਰਕਾਰ ਨੂੰ ਅੱਖ ਮਾਰ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੱਤਰਕਾਰ ਅਬਸਾ ਕੋਮਾਨ ਨੇ ਚੌਧਰੀ ਤੋਂ ਪੁੱਛਿਆ ਸੀ ਕਿ ਇਮਰਾਨ ਖਾਨ ’ਤੇ ਲਾਏ ਜਾ ਰਹੇ ਦੋਸ਼ ਜਿਵੇਂ ਕਿ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਐਂਟੀ ਸਟੇਟ ਅਤੇ ਦਿੱਲੀ ਦੇ ਇਸ਼ਾਰਿਆਂ ’ਤੇ ਕੰਮ ਕਰਨਾ, ਪਹਿਲਾਂ ਦੇ ਦੋਸ਼ਾਂ ਤੋਂ ਕਿਵੇਂ ਵੱਖਰੇ ਹਨ ਅਤੇ ਕੀ ਅੱਗੇ ਕੋਈ ਨਵੀਂ ਕਾਰਵਾਈ ਦੀ ਉਮੀਦ ਹੈ?

 

ਇਸ ’ਤੇ ਚੌਧਰੀ ਨੇ ਤੰਜ ਕੱਸਦਿਆਂ ਕਿਹਾ ਕਿ ਇਕ ਚੌਥਾ ਪੁਆਇੰਟ ਜੋੜ ਲਵੋ, ਉਹ (ਇਮਰਾਨ ਖਾਨ) ਇਕ ਮਾਨਸਿਕ ਤੌਰ ’ਤੇ ਬੀਮਾਰ ਵੀ ਹੈ। ਇਹ ਕਹਿੰਦਿਆਂ ਉਨ੍ਹਾਂ ਮੁਸਕਰਾ ਕੇ ਪੱਤਰਕਾਰ ਨੂੰ ਅੱਖ ਮਾਰ ਦਿੱਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਟ੍ਰੋਲਿੰਗ ਸ਼ੁਰੂ ਹੋ ਗਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਹਿਮਦ ਸ਼ਰੀਫ ਚੌਧਰੀ ਨੇ ਪਾਕਿਸਤਾਨੀ ਫੌਜ ਦੀ ਥੂ-ਥੂ ਕਰਾ ਦਿੱਤੀ ਹੈ। ਇਕ ਯੂਜ਼ਰ ਨੇ ‘ਐਕਸ’ ’ਤੇ ਲਿਖਿਆ ਕਿ ਇਹ ਸਭ ਕੈਮਰੇ ਦੇ ਸਾਹਮਣੇ ਹੋ ਰਿਹਾ ਹੈ। ਪਾਕਿਸਤਾਨ ’ਚ ਲੋਕਤੰਤਰ ਖਤਮ ਹੋ ਗਿਆ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਦੇਸ਼ ਮਜ਼ਾਕ ਬਣ ਗਿਆ ਹੈ।

Credit : www.jagbani.com

  • TODAY TOP NEWS