ਨੈਸ਼ਨਲ ਡੈਸਕ : ਗੋਆ ਪੁਲਸ ਨੇ ਗੋਆ ਨਾਈਟ ਕਲੱਬ ਅੱਗ ਦੇ ਮੁੱਖ ਦੋਸ਼ੀ ਗੌਰਵ ਅਤੇ ਸੌਰਭ ਲੂਥਰਾ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਅੱਗ ਲੱਗਣ ਤੋਂ ਕੁਝ ਘੰਟਿਆਂ ਬਾਅਦ ਹੀ ਇਹ ਭਰਾ ਥਾਈਲੈਂਡ ਭੱਜ ਗਏ ਸਨ, ਜਿਸ ਵਿੱਚ ਪਿਛਲੇ ਹਫ਼ਤੇ 25 ਲੋਕ ਮਾਰੇ ਗਏ ਸਨ। ਮੁਅੱਤਲੀ ਦੇ ਨਾਲ ਉਹ ਹੁਣ ਫੁਕੇਟ ਤੋਂ ਬਾਹਰ ਯਾਤਰਾ ਨਹੀਂ ਕਰ ਸਕਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਇੱਕ ਵੱਡੀ ਉਪਲਬਧੀ ਹੈ, ਜਿਸ ਨਾਲ ਇੰਟਰਪੋਲ ਅਤੇ ਕੂਟਨੀਤਕ ਚੈਨਲਾਂ ਜ਼ਰੀਏ ਭਾਰਤ ਲਈ ਉਨ੍ਹਾਂ ਦੀ ਹਵਾਲਗੀ ਆਸਾਨ ਹੋ ਸਕਦੀ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੂੰ ਗੋਆ ਸਰਕਾਰ ਤੋਂ ਲੂਥਰਾ ਭਰਾਵਾਂ ਦੇ ਪਾਸਪੋਰਟ ਰੱਦ ਕਰਨ ਲਈ ਇੱਕ ਰਸਮੀ ਬੇਨਤੀ ਪ੍ਰਾਪਤ ਹੋਈ ਹੈ। ਇੰਟਰਪੋਲ ਨੇ ਮੰਗਲਵਾਰ ਨੂੰ ਉਨ੍ਹਾਂ ਵਿਰੁੱਧ 'ਬਲੂ ਕਾਰਨਰ ਿਸ' ਜਾਰੀ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਫੁਕੇਟ ਵਿੱਚ ਲੁਕੇ ਹੋਏ ਹਨ।
ਭਾਰਤ ਪਰਤਣ ਲਈ 'ਕਾਨੂੰਨੀ ਸੁਰੱਖਿਆ' ਦੀ ਕੀਤੀ ਮੰਗ
ਜਾਂਚਕਰਤਾਵਾਂ ਅਨੁਸਾਰ, ਦੋਵੇਂ ਭਰਾਵਾਂ ਨੇ 7 ਦਸੰਬਰ ਨੂੰ ਸਵੇਰੇ 1:17 ਵਜੇ ਥਾਈਲੈਂਡ ਲਈ ਆਪਣੀਆਂ ਟਿਕਟਾਂ ਬੁੱਕ ਕੀਤੀਆਂ, ਲਗਭਗ ਉਸੇ ਸਮੇਂ ਜਦੋਂ ਉਨ੍ਹਾਂ ਦੇ ਕਲੱਬ 'ਬਿਰਚ ਬਾਏ ਰੋਮੀਓ ਲੇਨ' (ਅਰਪੋਰਾ) ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਫੈਲਣੀ ਸ਼ੁਰੂ ਹੋ ਗਈ ਸੀ। ਟਿਕਟਾਂ ਬੁੱਕ ਹੋਣ ਦੌਰਾਨ ਪੁਲਸ ਅਤੇ ਫਾਇਰ ਬ੍ਰਿਗੇਡ ਪਹਿਲਾਂ ਹੀ ਅੱਗ ਬੁਝਾਉਣ ਲਈ ਕੰਮ ਕਰ ਰਹੇ ਸਨ। ਹਾਲਾਂਕਿ, ਅਦਾਲਤ ਵਿੱਚ ਲੂਥਰਾ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਪਹਿਲਾਂ ਤੋਂ ਯੋਜਨਾਬੱਧ ਸੀ। ਉਨ੍ਹਾਂ ਦੇ ਵਕੀਲ ਨੇ ਦਿੱਲੀ ਦੀ ਰੋਹਿਣੀ ਅਦਾਲਤ ਨੂੰ ਦੱਸਿਆ ਕਿ ਸੌਰਭ 6 ਦਸੰਬਰ ਨੂੰ "ਕੰਮ ਲਈ" ਥਾਈਲੈਂਡ ਲਈ ਰਵਾਨਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਭਰਾ "ਤੁਰੰਤ ਗ੍ਰਿਫਤਾਰੀ ਤੋਂ ਬਿਨਾਂ ਭਾਰਤ ਵਾਪਸ ਆਉਣ ਲਈ ਕਾਨੂੰਨੀ ਸੁਰੱਖਿਆ" ਦੀ ਮੰਗ ਕਰ ਰਹੇ ਸਨ।
ਅਦਾਲਤ ਤੋਂ ਨਹੀਂ ਮਿਲੀ ਅੰਤਰਿਮ ਰਾਹਤ
ਅਦਾਲਤ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ। ਸੀਨੀਅਰ ਵਕੀਲ ਸਿਧਾਰਥ ਲੂਥਰਾ ਅਤੇ ਤਨਵੀਰ ਅਹਿਮਦ ਮੀਰ ਉਨ੍ਹਾਂ ਵੱਲੋਂ ਪੇਸ਼ ਹੋਏ, ਦਲੀਲ ਦਿੱਤੀ ਕਿ ਉਨ੍ਹਾਂ ਨੂੰ ਭਾਰਤ ਵਾਪਸ ਆਉਂਦੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੇ ਵਕੀਲ ਨੇ ਕਿਹਾ, "ਮੈਂ ਕਹਿ ਰਿਹਾ ਹਾਂ ਕਿ ਮੈਂ ਭਾਰਤ ਵਾਪਸ ਆਉਣਾ ਚਾਹੁੰਦਾ ਹਾਂ ਅਤੇ ਉਹ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ। ਮੈਨੂੰ 'Witch-hunting' ਦਾ ਡਰ ਹੈ।''
Credit : www.jagbani.com