ਜਲੰਧਰ/ਐਂਟਰਟੇਨਮੈਂਟ ਡੈਸਕ- ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਤੋਂ ਬਾਅਦ, ਅਦਾਕਾਰ ਸੋਨੂ ਸੂਦ ਨੇ ਭਾਰਤ ਨੂੰ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਸੋਨੂ ਸੂਦ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬੱਚਿਆਂ ਨੂੰ ਅਸਲ ਬਚਪਨ, ਮਜ਼ਬੂਤ ਪਰਿਵਾਰਕ ਰਿਸ਼ਤੇ ਅਤੇ ਸਕ੍ਰੀਨ ਦੀ ਲਤ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਰਗੇ ਦੇਸ਼ ਸੋਸ਼ਲ ਮੀਡੀਆ ਦੇ ਨੁਕਸਾਨ ਨੂੰ ਸਮਝਦੇ ਹੋਏ ਸਖ਼ਤ ਨੀਤੀਆਂ ਬਣਾ ਰਹੇ ਹਨ, ਇਸ ਲਈ ਭਾਰਤ ਨੂੰ ਵੀ ਸਮੇਂ ਦੇ ਨਾਲ ਕਦਮ ਮਿਲਾਉਣੇ ਚਾਹੀਦੇ ਹਨ। ਅਦਾਕਾਰ ਮੁਤਾਬਕ, ਵੱਧਦੀ ਸਕ੍ਰੀਨ ਲਤ ਬੱਚਿਆਂ ਦੀ ਮਾਨਸਿਕ ਅਤੇ ਸਮਾਜਿਕ ਸਿਹਤ ਲਈ ਵੱਡਾ ਖ਼ਤਰਾ ਬਣ ਰਹੀ ਹੈ।
Credit : www.jagbani.com