ਨਵੀਂ ਦਿੱਲੀ  - ਜੇਕਰ ਤੁਸੀਂ ਐੱਚ. ਡੀ. ਐੱਫ. ਸੀ. ਬੈਂਕ ਦੇ ਗਾਹਕ ਹੋ ਅਤੇ ਰੋਜ਼ਾਨਾ ਦੇ ਸਾਰੇ ਭੁਗਤਾਨ ਯੂ. ਪੀ. ਆਈ. ਦੇ ਜ਼ਰੀਏ ਕਰਦੇ ਹੋ, ਤਾਂ ਤੁਹਾਡੇ ਲਈ ਇਹ ਖਬਰ ਬੇਹੱਦ ਜ਼ਰੂਰੀ ਹੈ। ਦਸੰਬਰ ਦੇ ਮਹੀਨੇ ’ਚ 2 ਵਾਰ ਅਜਿਹਾ ਸਮਾਂ ਆਉਣ ਵਾਲਾ ਹੈ, ਜਦੋਂ ਤੁਸੀਂ ਚਾਹੁੰਦੇ ਹੋਏ ਵੀ ਐੱਚ. ਡੀ. ਐੱਫ. ਸੀ. ਬੈਂਕ ਨਾਲ ਜੁਡ਼ੇ ਯੂ. ਪੀ. ਆਈ. ਭੁਗਤਾਨ ਨਹੀਂ ਕਰ ਸਕੋਗੇ। ਬੈਂਕ ਨੇ ਸਿਸਟਮ ਅਪਗ੍ਰੇਡ ਅਤੇ ਤਕਨੀਕੀ ਮੁਰੰਮਤ ਲਈ 4-4 ਘੰਟੇ ਦੀ ਵਿੰਡੋ ਐਲਾਨ ਕੀਤੀ ਹੈ, ਜਿਸ ’ਚ ਸਾਰੀਆਂ ਯੂ. ਪੀ. ਆਈ. ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ। ਅਜਿਹੇ ’ਚ ਜੇ ਤੁਹਾਡੀ ਕੋਈ ਐਮਰਜੈਂਸੀ ਭੁਗਤਾਨ ਯੋਜਨਾ ਹੈ, ਤਾਂ ਪਹਿਲਾਂ ਹੀ ਇਸ ਦਾ ਸਮਾਂ ਕਰ ਲਓ, ਨਹੀਂ ਤਾਂ ਟਰਾਂਜ਼ੈਕਸ਼ਨ ਅੱਧ ਵਿਚਾਲੇ ਫਸ ਸਕਦੀ ਹੈ।
ਕਦੋਂ ਬੰਦ ਰਹਿਣਗੀਆਂ ਯੂ. ਪੀ. ਆਈ. ਸੇਵਾਵਾਂ?
ਐੱਚ. ਡੀ. ਐੱਫ. ਸੀ. ਬੈਂਕ ਨੇ ਦੱਸਿਆ ਹੈ ਕਿ 13 ਅਤੇ 21 ਦਸੰਬਰ 2025 ਨੂੰ ਤੜਕੇ ਸਵੇਰੇ ’ਚ ਸਿਸਟਮ ਦੀ ਮੁਰੰਮਤ ਕੀਤੀ ਜਾਵੇਗੀ। ਇਸ ਦੌਰਾਨ ਯੂ. ਪੀ. ਆਈ. ਸੇਵਾਵਾਂ ਬੰਦ ਰਹਿਣਗੀਆਂ। 13 ਦਸੰਬਰ ਨੂੰ ਅੱਧੀ ਰਾਤ 2.30 ਤੋਂ ਸਵੇਰੇ 6.30 ਵਜੇ ਤੱਕ ਅਤੇ 21 ਦਸੰਬਰ ਨੂੰ ਅੱਧੀ ਰਾਤ 2.30 ਵਜੇ ਤੋਂ ਸਵੇਰੇ 6.30 ਵਜੇ ਤੱਕ ਯੂ. ਪੀ. ਆਈ. ਨਾਲ ਜੁਡ਼ੇ ਸਾਰੇ ਭੁਗਤਾਨ ਅਤੇ ਟਰਾਂਜ਼ੈਕਸ਼ਨਜ਼ ਨਹੀਂ ਕੀਤੇ ਜਾ ਸਕਣਗੇ।
Credit : www.jagbani.com