ਅਗਲੇ ਹੁਕਮਾਂ ਤੱਕ 5ਵੀਂ ਤੱਕ ਦੇ ਸਾਰੇ ਸਕੂਲ ਬੰਦ ! ਦਿੱਲੀ 'ਚ ਪ੍ਰਦੂਸ਼ਣ ਕਾਰਨ ਸਰਕਾਰ ਨੇ ਲਿਆ ਫੈਸਲਾ

ਅਗਲੇ ਹੁਕਮਾਂ ਤੱਕ 5ਵੀਂ ਤੱਕ ਦੇ ਸਾਰੇ ਸਕੂਲ ਬੰਦ ! ਦਿੱਲੀ 'ਚ ਪ੍ਰਦੂਸ਼ਣ ਕਾਰਨ ਸਰਕਾਰ ਨੇ ਲਿਆ ਫੈਸਲਾ

ਨੈਸ਼ਨਲ ਡੈਸਕ : ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ 'ਤੇ ਪਹੁੰਚਣ ਕਾਰਨ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਲਈ ਇਹ ਹੁਕਮ ਜਾਰੀ ਕੀਤਾ ਹੈ ਕਿ 5ਵੀਂ ਜਮਾਤ ਤੱਕ ਦੇ ਸਕੂਲ ਅਗਲੇ ਆਦੇਸ਼ ਤੱਕ ਬੰਦ ਰਹਿਣਗੇ। ਇਹ ਫੈਸਲਾ ਵਿਦਿਆਰਥੀਆਂ ਦੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਸਰਕਾਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਭਾਵੇਂ ਫਿਜ਼ੀਕਲ ਕਲਾਸਾਂ ਬੰਦ ਰਹਿਣਗੀਆਂ, ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਦੀਆਂ ਜਮਾਤਾਂ ਆਨਲਾਈਨ ਜਾਰੀ ਰਹਿਣਗੀਆਂ। ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਸੰਚਾਲਿਤ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ, ਛੇਵੀਂ ਤੋਂ ਉੱਪਰ ਦੀਆਂ ਜਮਾਤਾਂ 13 ਦਸੰਬਰ ਨੂੰ ਜਾਰੀ ਕੀਤੇ ਗਏ ਪੁਰਾਣੇ ਆਦੇਸ਼ ਦੇ ਅਨੁਸਾਰ ਚੱਲਦੀਆਂ ਰਹਿਣਗੀਆਂ।
ਦਿੱਲੀ ਵਿੱਚ ਇਸ ਸਮੇਂ ਏਅਰ ਕੁਆਲਿਟੀ ਇੰਡੈਕਸ (AQI) 450 ਦੇ ਕਰੀਬ ਪਹੁੰਚ ਚੁੱਕਾ ਹੈ। ਦਿੱਲੀ-NCR ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਹੈ। ਹਵਾ ਇੰਨੀ ਜ਼ਹਿਰੀਲੀ ਹੈ ਕਿ ਇਸ ਕਾਰਨ ਅੱਖਾਂ ਵਿੱਚ ਜਲਨ, ਸਾਹ ਦੀਆਂ ਤਕਲੀਫਾਂ ਅਤੇ ਦਿਲ ਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ।
ਹਾਲਾਤ ਨੂੰ ਦੇਖਦੇ ਹੋਏ ਹਾਲ ਹੀ ਵਿੱਚ GRAP ਦਾ ਸਭ ਤੋਂ ਸਖ਼ਤ ਚਰਨ, ਸਟੇਜ-4 ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਉਸਾਰੀ ਅਤੇ ਉਦਯੋਗਿਕ ਗਤੀਵਿਧੀਆਂ 'ਤੇ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਸਨ। ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ CAQM ਦੁਆਰਾ ਬਣਾਈ ਗਈ ਮਾਹਿਰ ਕਮੇਟੀ ਦੀ ਪਹਿਲੀ ਮੀਟਿੰਗ ਵੀ ਹੋਈ, ਜਿਸ ਵਿੱਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਅਤੇ EV ਦੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕੀਤਾ ਗਿਆ। ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਹੁਣ ਸਿਰਫ਼ ਦੇਸ਼ ਦੇ ਅੰਦਰ ਦੀ ਸਮੱਸਿਆ ਨਹੀਂ ਰਹੀ ਹੈ, ਸਗੋਂ ਸਿੰਗਾਪੁਰ, ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਰਾਜਧਾਨੀ ਵਿੱਚ ਸਾਹ ਲੈਣ ਤੋਂ ਪਹਿਲਾਂ ਚੇਤਾਵਨੀ ਦੇਣ ਲੱਗੇ ਹਨ।

Credit : www.jagbani.com

  • TODAY TOP NEWS