ਅੰਮ੍ਰਿਤਸਰ : ਕਾਂਗਰਸ ਨਾਲ ਜੁੜੇ ਤਾਜ਼ਾ ਵਿਵਾਦਾਂ ਦੇ ਦਰਮਿਆਨ ਡਾ. ਨਵਜੋਤ ਕੌਰ ਬਾਰੇ ਚੱਲ ਰਹੀਆਂ ਅਟਕਲਾਂ 'ਤੇ ਉਨ੍ਹਾਂ ਦੀ ਟੀਮ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਪਾਰਟੀ ਸੂਤਰਾਂ ਅਨੁਸਾਰ ਡਾ. ਨਵਜੋਤ ਕੌਰ ਵੱਲੋਂ ਨਾ ਤਾਂ ਕਦੇ ਹਾਈਕਮਾਂਡ ਨਾਲ ਮੀਟਿੰਗ ਦੀ ਮੰਗ ਕੀਤੀ ਗਈ ਹੈ ਅਤੇ ਨਾ ਹੀ ਉਹ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਗਏ ਹਨ। ਸੂਤਰਾਂ ਨੇ ਦੱਸਿਆ ਕਿ ਸੂਬੇ ਦੇ ਆਗੂਆਂ ਨੂੰ ਬੁਲਾਉਣਾ ਕੇਂਦਰੀ ਹਾਈਕਮਾਂਡ ਦਾ ਅਧਿਕਾਰ ਹੁੰਦਾ ਹੈ ਅਤੇ ਇਹ ਫੈਸਲਾ ਵੀ ਉੱਥੋਂ ਹੀ ਲਿਆ ਜਾਂਦਾ ਹੈ। ਇਸ ਲਈ ਡਾ. ਨਵਜੋਤ ਕੌਰ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਦਾ ਕੋਈ ਆਧਾਰ ਨਹੀਂ ਹੈ।
Credit : www.jagbani.com