ਮੋਗਾ/ਬਾਘਾਪੁਰਾਣਾ (ਕਸ਼ਿਸ਼/ਅਜੇ): ਮੋਗਾ ਜ਼ਿਲ੍ਹੇ ਵਿਚ ਚੋਣ ਡਿਊਟੀ 'ਤੇ ਜਾਂਦੇ ਅਧਿਆਪਕ ਪਤੀ-ਪਤਨੀ ਨਾਲ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਦੋਹਾਂ ਦੀ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਅੰਗਰੇਜ਼ੀ ਮਾਸਟਰ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਵਾਸੀ ਧੂੜਕੋਟ ਰਣਸੀਂਹ ਕਾਰ ਵਿਚ ਸਵਾਰ ਹੋ ਕੇ ਚੋਣ ਡਿਊਟੀ ਵਾਲੀ ਜਗ੍ਹਾ ਜਾ ਰਹੇ ਸਨ। ਇਸ ਦੌਰਾਨ ਕਸਬਾ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਕੋਲੇ ਉਨ੍ਹਾਂ ਦੀ ਕਾਰ ਸੂਏ ਵਿਚ ਜਾ ਡਿੱਗੀ।
ਇਸ ਐਕਸੀਡੈਂਟ ਦਾ ਕਾਰਨ ਸਵੇਰ ਸਮੇਂ ਪਈ ਧੁੰਦ ਨੂੰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਜਸਕਰਨ ਸਿੰਘ ਆਪਣੀ ਪਤਨੀ ਕਮਲਜੀਤ ਕੌਰ ਨੂੰ ਉਨ੍ਹਾਂ ਦੀ ਡਿਊਟੀ ਵਾਲੀ ਜਗ੍ਹਾ ਮਾੜੀ ਮੁਸਤਫਾ ਛੱਡਣ ਆ ਰਹੇ ਸਨ। ਰਾਹ ਵਿਚ ਸੰਘਣੀ ਧੁੰਦ ਕਾਰਨ ਕਾਰ ਸੂਏ ਵਿਚ ਡਿੱਗ ਗਈ, ਜਿਸ ਕਾਰਨ ਪਤੀ-ਪਤਨੀ ਦੀ ਡੁੱਬਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਕਾਰਨ ਮਾਸੂਮ ਧੀ-ਪੁੱਤ ਦੀ ਸਿਰੋਂ ਇੱਕੋ ਝਟਕੇ ਮਾਪਿਆਂ ਦਾ ਸਾਇਆ ਉੱਠ ਗਿਆ ਹੈ।
Credit : www.jagbani.com