ਭਾਰਤ ਨੇ ਜਿੱਤੀ Toss, ਟੀਮ 'ਚ 2 ਵੱਡੇ ਬਦਲਾਅ, ਧਾਕੜ ਗੇਂਦਬਾਜ਼ ਦੀ ਜਗ੍ਹਾ ਹਰਸ਼ਿਤ ਰਾਣਾ ਦੀ ਐਂਟਰੀ

ਭਾਰਤ ਨੇ ਜਿੱਤੀ Toss, ਟੀਮ 'ਚ 2 ਵੱਡੇ ਬਦਲਾਅ, ਧਾਕੜ ਗੇਂਦਬਾਜ਼ ਦੀ ਜਗ੍ਹਾ ਹਰਸ਼ਿਤ ਰਾਣਾ ਦੀ ਐਂਟਰੀ

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤੀਜਾ ਟੀ-20 ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 'ਚ ਦੋ ਵੱਡੇ ਬਦਲਾਅ ਕੀਤੇ ਗਏ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਪਿਨਰ ਅਕਸ਼ਰ ਪਟੇਲ ਦੀ ਥਾਂ ਹਰਸ਼ਿਤ ਰਾਣਾ ਅਤੇ ਕੁਲਦੀਪ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 5 ਮੈਚਾਂ ਦੀ ਲੜੀ ਇਸ ਸਮੇਂ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ ਜਿੱਤਿਆ ਸੀ, ਜਦੋਂ ਕਿ ਮਹਿਮਾਨ ਟੀਮ ਨੇ ਦੂਜਾ ਜਿੱਤਿਆ ਸੀ। ਇਸ ਲਈ, ਇਹ ਮੈਚ ਲੜੀ ਲਈ ਬਹੁਤ ਮਹੱਤਵਪੂਰਨ ਹੈ।

 

ਭਾਰਤੀ ਟੀਮ : ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟ ਕੀਪਰ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।

ਦੱਖਣੀ ਅਫ਼ਰੀਕਾ ਟੀਮ : ਰੀਜ਼ਾ ਹੈਂਡਰਿਕਸ, ਕਵਿੰਟਨ ਡੀ ਕੌਕ, ਏਡਨ ਮਾਰਕਰਮ, ਡਿਵਾਲਡ ਬ੍ਰੀਵਿਸ, ਟ੍ਰਿਸਟਨ ਸਟੱਬਸ, ਡੋਨੋਵਨ ਫਰੇਰਾ, ਮਾਰਕੋ ਜੈਨਸਨ, ਕੋਰਬਿਨ ਬੋਸ਼, ਐਨਰਿਕ ਨੌਰਟਜੇ, ਲੁੰਗੀ ਐਨਗਿਡੀ, ਓਟਨੀਲ ਬਾਰਟਮੈਨ।

ਗਿੱਲ-ਸੂਰਿਆ 'ਤੇ ਰਹਿਣਗੀਆਂ ਨਜ਼ਰਾਂ

ਇਸ ਮੈਚ 'ਚ ਸਭ ਤੋਂ ਜ਼ਿਆਦਾ ਨਜ਼ਰਾਂ ਭਾਰਤੀ ਕਪਤਾਨ ਅਤੇ ਉਪ-ਕਪਤਾਨ 'ਤੇ ਰਹਿਣਗੀਆਂ। ਗਿੱਲ ਅਤੇ ਸੂਰਿਆ ਦੋਵਾਂ ਦਾ ਹੀ ਟੀ-20 'ਚ ਪ੍ਰਦਰਸ਼ਨ ਲੰਬੇ ਸਮੇਂ ਤੋਂ ਚੰਗਾ ਨਹੀਂ ਰਿਹਾ। ਦੋਵਾਂ ਦੇ ਬੱਲੇ 'ਚੋਂ ਅਰਧ ਸੈਂਕੜਾ ਵੀ ਨਹੀਂ ਆਇਆ। ਇਸ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦਬਾਅ 'ਚ ਸ਼ੁਭਮਨ ਗਿੱਲ ਹੋਣਗੇ ਕਿਉਂਕਿ ਜੇਕਰ ਉਹ ਇਸ ਮੈਚ 'ਚ ਵੀ ਫਲਾਪ ਰਹੇ ਤਾਂ ਪਲੇਇੰਗ-11 'ਚੋਂ ਉਨ੍ਹਾਂ ਦੀ ਛੁੱਟੀ ਹੋ ਸਕਦੀ ਹੈ। 

 

Credit : www.jagbani.com

  • TODAY TOP NEWS