ਪੰਜਾਬ ਚੋਣਾਂ 'ਚ ਇਤਿਹਾਸਕ ਪਹਿਲ! ਸਾਰੀਆਂ ਪਾਰਟੀਆਂ ਨੇ ਰਲ਼ ਕੇ ਲਾਇਆ ਸਾਂਝਾ ਬੂਥ

ਪੰਜਾਬ ਚੋਣਾਂ 'ਚ ਇਤਿਹਾਸਕ ਪਹਿਲ! ਸਾਰੀਆਂ ਪਾਰਟੀਆਂ ਨੇ ਰਲ਼ ਕੇ ਲਾਇਆ ਸਾਂਝਾ ਬੂਥ

ਮਾਛੀਵਾੜਾ ਸਾਹਿਬ (ਟੱਕਰ): ਮਾਛੀਵਾੜਾ ਬਲਾਕ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੰਮ ਬੜੇ ਹੀ ਸ਼ਾਂਤੀਪੂਰਵਕ ਢੰਗ ਨਾਲ ਚੱਲ ਰਿਹਾ ਹੈ ਅਤੇ ਵੋਟਰ ਆਪਣੀਆਂ ਵੋਟਾਂ ਪਾ ਰਹੇ ਹਨ। ਇਸ ਦੌਰਾਨ ਮਾਛੀਵਾੜਾ ਖਾਮ ਪਿੰਡ ਤੋਂ ਭਾਈਚਾਰਕ ਸਾਂਝ ਦੀ ਇਕ ਨਵੀਂ ਮਿਸਾਲ ਦੇਖਣ ਨੂੰ ਮਿਲੀ ਹੈ।

ਇਸ ਪਿੰਡ ਵਿਚ, ਜਿੱਥੇ ਕਾਫੀ ਵੱਡੀ ਗਿਣਤੀ ਵਿੱਚ ਵੋਟ ਵੀ ਹੈ, ਉੱਥੇ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ—ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਅਤੇ ਬੀਜੇਪੀ—ਵੱਲੋਂ ਇਕ ਸਾਂਝਾ ਬੂਥ ਲਗਾਇਆ ਗਿਆ ਹੈ। ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ, ਇਨ੍ਹਾਂ ਸਾਰੀਆਂ ਪਾਰਟੀਆਂ ਨੇ ਆਪਣੇ ਵੱਖਰੇ-ਵੱਖਰੇ ਬੂਥ ਖਾਲੀ ਛੱਡ ਦਿੱਤੇ ਅਤੇ ਇੱਕੋ ਬੂਥ 'ਤੇ ਇਕੱਠੇ ਬੈਠ ਕੇ ਵੋਟਰਾਂ ਨੂੰ ਪਰਚੀਆਂ (ਸਲਿੱਪਾਂ) ਦੇ ਰਹੇ ਹਨ। ਇਸ ਬੂਥ ਤੋਂ ਵੋਟਰਾਂ ਨੂੰ ਕਿਸੇ ਵੀ ਇਕ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਨਹੀਂ ਕੀਤੀ ਜਾ ਰਹੀ, ਸਿਰਫ਼ ਪਰਚੀ ਦੇ ਕੇ ਮਰਜ਼ੀ ਮੁਤਾਬਕ ਵੋਟ ਪਾਉਣ ਲਈ ਕਿਹਾ ਜਾ ਰਿਹਾ ਹੈ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਇਤਿਹਾਸਿਕ ਹੈ, ਕਿਉਂਕਿ ਪਿਛਲੇ 75 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ਦੌਰਾਨ ਕਿਸੇ ਪਾਰਟੀ ਦਾ ਵੱਖਰਾ ਬੂਥ ਨਾ ਲੱਗ ਕੇ ਇੱਕੋ ਸਾਂਝਾ ਬੂਥ ਸਥਾਪਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਰੇਕ ਪਾਰਟੀ ਦਾ ਵੱਖਰਾ-ਵੱਖਰਾ ਬੂਥ ਹੁੰਦਾ ਸੀ। ਮਾਛੀਵਾੜਾ ਖਾਮ ਦੇ ਲੋਕਾਂ ਨੇ ਵੋਟਾਂ ਦੇ ਪਿੱਛੇ ਆਪਸ ਵਿਚ ਲੜਨ ਜਾਂ ਕਲੇਸ਼ ਕਰਨ ਦੀ ਬਜਾਏ, ਇਕੱਠੇ ਹੋ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ, ਜਿਸ ਤੋਂ ਬਾਕੀ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ।

Credit : www.jagbani.com

  • TODAY TOP NEWS