ਸ਼ੇਰ ਸਿੰਘ ਘੁਬਾਇਆ ਦੇ ਪਿੰਡ ’ਚ ਨਹੀ ਲੱਗਿਆ ਕਾਂਗਰਸ ਪਾਰਟੀ ਦਾ ਬੂਥ

ਸ਼ੇਰ ਸਿੰਘ ਘੁਬਾਇਆ ਦੇ ਪਿੰਡ ’ਚ ਨਹੀ ਲੱਗਿਆ ਕਾਂਗਰਸ ਪਾਰਟੀ ਦਾ ਬੂਥ

ਜਲਾਲਾਬਾਦ : ਜਲਾਲਾਬਾਦ ਹਲਕੇ ਦੇ ਪਿੰਡਾਂ ’ਚ ਸਵੇਰੇ 8 ਵਜੇ ਤੋਂ ਪੋਲਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਵਰਕਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੋਲਿੰਗ ਬੂਥ ਲਗਾਏ ਗਏ ਹਨ। ਇੱਥੇ ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਫ਼ਾਜ਼ਿਲਕਾ ਤੋਂ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਜੱਦੀ ਪਿੰਡ ’ਚ ਕਾਂਗਰਸ ਪਾਰਟੀ ਦੇ ਬੂਥ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਨਾ ਲੱਗਣਾ ਇਲਾਕੇ ਭਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪੋਲਿੰਗ ਬੂਥ ’ਤੇ ਪੁੱਜੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਲੋਕ ਵਿਕਾਸ ਦੇ ਨਾਲ ਖੜ੍ਹ ਜਾਣ ਅਤੇ ਈਮਾਨਦਾਰ ਸਰਕਾਰ ਨਾਲ ਹੋਣ ਤਾਂ ਲੋਕ ਵਿਰੋਧੀਆਂ ਪਾਰਟੀਆਂ ਦੇ ਬੂਥ ਤੱਕ ਨਹੀ ਲਗਾਉਂਦੇ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਪ ਦੇ ਉਮੀਦਵਾਰ ਚੰਗੇ ਮਾਰਜਨ ਨਾਲ ਜਿੱਤ ਹਾਸਲ ਕਰਨਗੇ। ਵਿਧਾਇਕ ਗੋਲਡੀ ਨੇ ਆਖਿਆ ਕਿ ਲੋਕ ਵਿਕਾਸ ਨੂੰ, ਚੰਗੇ ਕੰਮ ਨੂੰ, ਨਹਿਰੀ ਪਾਣੀ, ਸੜਕਾਂ ਅਤੇ ਬੱਚਿਆਂ ਦੀਆਂ ਨੌਕਰੀਆਂ ਨੂੰ ਲੈ ਕੇ ਵੋਟ ਕਰਨਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਸੀ ਤਾਲਮੇਲ ਨੂੰ ਵੋਟ ਪੋਲ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Credit : www.jagbani.com

  • TODAY TOP NEWS