'ਅਸੀਂ ਦਿੱਲੀ ਨੂੰ ਬਣਾਵਾਂਗੇ ਲਾੜੀ..!', ਹਾਫਿਜ਼ ਸਈਦ ਦੇ ਸਾਥੀ ਨੇ ਇਕ ਵਾਰ ਫ਼ਿਰ ਭਾਰਤ ਖ਼ਿਲਾਫ਼ ਉਗਲ਼ਿਆ ਜ਼ਹਿਰ

'ਅਸੀਂ ਦਿੱਲੀ ਨੂੰ ਬਣਾਵਾਂਗੇ ਲਾੜੀ..!', ਹਾਫਿਜ਼ ਸਈਦ ਦੇ ਸਾਥੀ ਨੇ ਇਕ ਵਾਰ ਫ਼ਿਰ ਭਾਰਤ ਖ਼ਿਲਾਫ਼ ਉਗਲ਼ਿਆ ਜ਼ਹਿਰ

ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)- ਹਾਫਿਜ਼ ਸਈਦ ਦੇ ਕਰੀਬੀ ਸਹਿਯੋਗੀ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਬਦੁਲ ਰਊਫ ਨੇ ਭਾਰਤ ਵਿਰੁੱਧ ਜ਼ਹਿਰ ਉਗਲਦਿਆਂ ਕਿਹਾ ਕਿ ਕਸ਼ਮੀਰ ਦੀ ਜੰਗ ਅਜੇ ਖਤਮ ਨਹੀਂ ਹੋਈ ਹੈ ਅਤੇ ਅੱਗੇ ਹੋਰ ਤੇਜ਼ ਹੋਵੇਗੀ।

ਰਿਪੋਰਟਾਂ ਅਨੁਸਾਰ ਆਪਣੀ ਤਾਜ਼ਾ ਵੀਡੀਓ ਵਿਚ ਉਸ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਆਪਣੀ ਦੁਲਹਨ ਬਣਾਵਾਂਗੇ ਅਤੇ ਅਸੀਂ ਇਹੀ ਕਰਾਂਗੇ , ਗਜ਼ਵਾ-ਏ-ਹਿੰਦ ਹੋਵੇਗਾ। ਉਸ ਨੇ ਕਿਹਾ ਕਿ 6 ਮਹੀਨੇ ਪਹਿਲਾਂ ਅਸੀਂ ਭਾਰਤ ਨੂੰ ਹਰਾਇਆ ਸੀ ਅਤੇ ਭਾਰਤ ਅਗਲੇ 50 ਸਾਲਾਂ ਤਕ ਸਾਡੇ ’ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ। ਸੂਤਰ ਦੱਸਦੇ ਹਨ ਕਿ ਉਸ ਨੇ ਇਹ ਵੀ ਕਿਹਾ ਕਿ ਇਸਲਾਮੀ ਦੇਸ਼ਾਂ ਵਿਚ ਅਸੀਂ ਇਕੋ-ਇਕ ਅਸਲੀ ਪ੍ਰਮਾਣੂ ਸ਼ਕਤੀ ਹਾਂ। ਇਹ ਬਿਆਨ ਇਹ ਦੱਸਦਾ ਹੈ ਕਿ ਲਸ਼ਕਰ-ਏ-ਤੋਇਬਾ ਦੀ ਮਾਨਸਿਕਤਾ ਵਿਚ ਕਿੰਨਾ ਜ਼ਹਿਰ ਭਰਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਚਲਾਇਆ ਸੀ ਤਾਂ ਪਾਕਿਸਤਾਨੀ ਫੌਜ ਨੇ ਇਸ ਅੱਤਵਾਦੀ ਨੂੰ ਮਾਸੂਮ ਪਾਕਿਸਤਾਨੀ ਕਿਹਾ ਸੀ ਅਤੇ ਹੁਣ ਇਸ ਅੱਤਵਾਦੀ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ ਅਤੇ ਅਬਦੁਲ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਅੱਤਵਾਦੀ ਜ਼ਮੀਨ ਅਤੇ ਅੱਤਵਾਦੀ ਟਿਕਾਣੇ ਤਬਾਹ ਹੋਣ ਤੋਂ ਬਾਅਦ ਮੁਰੀਦਕੇ ਵਿਚ ਨਮਾਜ਼ ਅਦਾ ਕੀਤੀ ਸੀ ਅਤੇ ਇਹ ਨਮਾਜ਼ ਅੱਤਵਾਦੀ ਹੈੱਡਕੁਆਰਟਰ ਵਿਚ ਮਾਰੇ ਗਏ ਸਾਰੇ ਅੱਤਵਾਦੀਆਂ ਲਈ ਸੀ।

ਇਸ ਤੋਂ ਇਲਾਵਾ ਇਹ ਨਮਾਜ਼ ਪਾਕਿਸਤਾਨ ਸੁਨਾ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਅਦਾ ਕੀਤੀ ਗਈ ਸੀ ਅਤੇ ਇਸ ਦੌਰਾਨ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।

Credit : www.jagbani.com

  • TODAY TOP NEWS