ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਪੁਲਸ ਦੇ 22 ਆਈ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਦੀਆਂ ਤਾਇਨਾਤੀਆਂ/ਤਬਾਦਲੇ ਪ੍ਰਸ਼ਾਸਕੀ ਆਧਾਰ ‘ਤੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ। ਸਰਕਾਰ ਨੇ ਬਠਿੰਡਾ ਸਮੇਤ ਤਿੰਨ ਜ਼ਿਲ੍ਹਿਆਂ ਦੇ ਐੱਸਐੱਸਪੀ ਸਮੇਤ 22 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਹੁਕਮਾਂ ਅਨੁਸਾਰ ਰੋਪੜ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਬਣਾਇਆ ਗਿਆ ਹੈ। ਬਠਿੰਡਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੂੰ ਵੀ ਡੀਆਈਜੀ ਪਰਸੋਨਲ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਸੌਂਪੀ ਹੈ। ਜੋਤੀ ਯਾਦਵ ਦੀ ਥਾਂ ਬਠਿੰਡਾ ਦੀ ਨਵੀਂ ਐੱਸਐੱਸਪੀ ਨਿਯੁਕਤ ਕੀਤੀ ਗਈ ਹੈ। ਗੁਲਨੀਤ ਖੁਰਾਣਾ ਦੀ ਥਾਂ ਮਨਿੰਦਰ ਸਿੰਘ ਨੂੰ ਰੋਪੜ ਦਾ ਨਵਾਂ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਦਰਪਨ ਆਹਲੂਵਾਲੀਆ ਖੰਨਾ ਦੇ ਨਵੇਂ ਐੱਸਐੱਸਪੀ ਹੋਣਗੇ। ਇਸ ਤੋਂ ਇਲਾਵਾ ਤਰਨਤਾਰਨ ਵਿਚ ਉਪ ਚੋਣ ਦੌਰਾਨ ਮੁਅੱਤਲ ਕੀਤੇ ਜਾਣ ਤੋਂ ਬਾਅਦ ਬਹਾਲ ਕੀਤੇ ਗਏ ਰਵਜੋਤ ਕੌਰ ਗਰੇਵਾਲ ਨੂੰ ਵਿਜੀਲੈਂਸ ਬਿਊਰੋ ਵਿਚ ਤਾਇਨਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ੀਫਿਕੇਸ਼ਨ ਦੀ ਸੂਚੀ ਮੁਤਾਬਕ ਕੁੱਲ 22 IPS ਅਫਸਰ ਇਧਰੋਂ ਉਧਰ ਕੀਤੇ ਗਏ ਹਨ। ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਖ਼ਬਰ ਵਿਚ ਹੇਠਾਂ ਪੜ੍ਹ ਸਕਦੇ ਹੋ।


Credit : www.jagbani.com