ਜਲੰਧਰ ਦੇ DDPO 'ਤੇ ਡਿੱਗੀ ਗਾਜ! ਪੰਜਾਬ SC ਕਮਿਸ਼ਨ ਨੇ ਕੀਤਾ ਤਲਬ

ਜਲੰਧਰ ਦੇ DDPO 'ਤੇ ਡਿੱਗੀ ਗਾਜ! ਪੰਜਾਬ SC ਕਮਿਸ਼ਨ ਨੇ ਕੀਤਾ ਤਲਬ

ਜਲੰਧਰ- ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੋ-ਮੋਟੋ ਕਾਰਵਾਈ ਕਰਦੇ ਹੋਏ ਡੀ. ਡੀ. ਪੀ. ਓ. ਜਲੰਧਰ ਨੂੰ 14 ਜਨਵਰੀ ਨੂੰ ਚੰਡੀਗੜ੍ਹ ਸਥਿਤ ਕਮਿਸ਼ਨ ਦਫ਼ਤਰ ਵਿਚ ਤਲਬ ਕੀਤਾ ਹੈ। ਇਹ ਕਾਰਵਾਈ ਫਿਲੌਰ ਦੇ ਤਹਿਸੀਲ ਦੇ ਪਿੰਡ ਨਗਰ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਕੀਤੀ ਗਈ ਹੈ।  ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਜਾਰੀ ਕੀਤੇ ਗਏ ਿਸ ਵਿਚ ਦੱਸਿਆ ਗਿਆ ਹੈ ਕਿ ਪਿੰਡ ਨਗਰ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਮੰਣਨ ਵਾਲੇ ਰਵਿਦਾਸ ਭਾਈਚਾਰੇ ਦਾ ਇਕ ਵੱਡਾ ਧਾਰਮਿਕ ਡੇਰਾ ਸਥਿਤ  ਹੈ। ਆਉਣ ਵਾਲੇ ਦਿਨਾਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾਵਾਂ ਕੱਢੀਆਂ ਜਾਣੀਆਂ ਹਨ ਪਰ ਪੰਚਾਇਤ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਗੰਦੇ ਪਾਣੀ ਦੀ ਨਿਕਾਸੀ ਸੜਕ 'ਤੇ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS