ਅੰਮ੍ਰਿਤਸਰ: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੇ ਲਾਹੌਰੀ ਗੇਟ ਦਫ਼ਤਰ ਦੇ ਬਾਹਰ ਅੱਜ ਵੱਡੀ ਗਿਣਤੀ 'ਚ ਭਾਜਪਾ ਵਰਕਰ ਇਕੱਠੇ ਹੋਏ। ਇਸ ਦੌਰਾਨ ਭਾਜਪਾ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਦਾ ਪੁਤਲਾ ਫੂਕਿਆ। ਇਸ ਮੌਕੇ ਉਹ ਦਿੱਲੀ ਵਿਧਾਨ ਸਭਾ 'ਚ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲੇ ਆਤਿਸ਼ੀ ਦੇ ਬਿਆਨ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਲਾਹੌਰੀ ਗੇਟ ਦਫ਼ਤਰ ਵਿਖੇ ਇਕੱਠੇ ਹੋਏ ਸਨ। ਇਸ ਪ੍ਰਦਰਸ਼ਨ 'ਚ ਪ੍ਰਮੁੱਖ ਤੌਰ 'ਤੇ ਮੌਜੂਦ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਸ਼ੈੱਟੀ ਨੇ ਕਿਹਾ, "ਸਿੱਖ ਮਾਣ ਅਤੇ ਸਿੱਖ ਗੁਰੂਆਂ ਦਾ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਭਾਜਪਾ ਦੇ ਬੁਲਾਰੇ ਡਾ. ਸੁਰਿੰਦਰ ਕਵਲ, ਕੌਂਸਲਰ ਕੀਰਤੀ ਅਰੋੜਾ, ਕੌਂਸਲਰ ਸ਼ਰੂਤੀ ਵਿਜ, ਭਾਜਪਾ ਆਗੂ ਤੇ ਇੰਡੀਅਨ ਆਇਲ ਦੀ ਡਾਇਰੈਕਟਰ ਰੀਨਾ ਜੇਤਲੀ, ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੈਂਟੀ, ਸਾਬਕਾ ਕੌਂਸਲਰ ਨਰੇਸ਼ ਕਾਕਾ, ਲਵਿੰਦਰ ਬੰਟੀ, ਹੇਮੰਤ ਪਿੰਕੀ, ਰਾਜੇਸ਼ ਮਹਿਤਾ, ਭਾਜਪਾ ਆਗੂ ਵਿਸ਼ਾਲ ਮਾਨ ਸ਼ੰਕਰ, ਸਾਬਕਾ ਜਨਰਲ ਸਕੱਤਰ ਸੰਜੇ ਮਾਨ ਸ਼ੋਰਾ, ਸੰਜੇ ਸਿੰਘ ਮਾਨ ਆਦਿ ਹਾਜ਼ਰ ਸਨ। ਅਸ਼ੋਕ ਮਨਚੰਦਾ, ਸੁਨੀਲ ਸਹਿਗਲ, ਰਮਨ ਦੂਆ, ਹਰਸ਼ ਖੰਨਾ, ਹੈਪੀ ਨਈਅਰ, ਕਿਸ਼ਨ ਗੋਪਾਲ ਬਿੱਲਾ, ਸਵੱਛ ਭਾਰਤ ਅਭਿਆਨ ਪੰਜਾਬ ਦੇ ਕੋਆਰਡੀਨੇਟਰ ਤਰੁਣ ਅਰੋੜਾ, ਬਲਕਾਰ ਸਿੰਘ ਸੋਹਲ, ਸੁਰਿੰਦਰ ਮੋਹਨ ਬਾਵਾ, ਡਾ.ਮਹਿਤਾ, ਜਤਿੰਦਰ ਪੱਪੀ, ਰਾਜ ਕੁਮਾਰ ਬਿੱਟੂ, ਪ੍ਰਮੋਦ ਗੁਪਤਾ, ਯੁਵਾ ਮੋਰਚਾ ਦੇ ਸੀਨੀਅਰ ਆਗੂ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਾਂਸ਼ ਸੂਰੀ, ਮਨਜੀਤ ਥਿੰਦ, ਸੀਮਾ ਕੁਮਾਰੀ, ਸੁਧਾ ਸ਼ਰਮਾ, ਮਨਜੀਤ ਚੰਡੋਕ, ਜਸਬੀਰ ਕੌਰ ਰਾਣੀ, ਚੰਦਰ ਪ੍ਰਭਾ, ਮਮਤਾ ਕਪੂਰ, ਨੀਰੂ ਖੰਨਾ, ਸੰਜੇ ਖੰਨਾ, ਸਤੀਸ਼ ਅਰੋੜਾ, ਅਨੂਪ ਕੁਮਾਰ ਅਰੋੜਾ, ਦਵਿੰਦਰ ਸ਼ਰਮਾ, ਹਰੀਸ਼ ਮਹਾਜਨ, ਰਿੰਕੂ, ਚੰਦਰ ਮੋਹਨ ਸੇਠ ਚੰਨੀ, ਰਾਘਵ ਖੰਨਾ, ਗੌਤਮ ਉਮਾਤ, ਵਰੁਣ ਅਗਰਵਾਲ, ਰੋਹਿਤ ਭੋਲੂ, ਮਨੀਸ਼ ਧਵਨ, ਅੰਕੁਸ਼ ਖੰਨਾ, ਅੰਕਿਤ ਖੰਨਾ, ਅੰਸ਼ੁਲ ਖੰਨਾ, ਅਖਿਲ ਮਖੀਜਾ, ਸੁਰਿੰਦਰ ਮਹਿਰਾ, ਕਾਰਤਿਕ ਮਹਾਜਨ, ਵਿਵੇਕ ਡੋਗਰਾ, ਅਭਿਸ਼ੇਕ ਕੁਮਾਰ, ਰਣਜੀਤ, ਸ਼ਾਮ ਜੀ ਐਡਵੋਕੇਟ, ਸੌਰਵ ਕੁਮਾਰ, ਸੂਰਜ ਜੈਸਵਾਲ, ਨਿਰਮਲ ਸਿੰਘ, ਸੁਦਰਸ਼ਨ ਸਿੰਘ, ਰਾਹੁਲ ਕੁਮਾਰ, ਸੰਨੀ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com