ਕੱਲ੍ਹ ਪੰਜਾਬ ਭਰ ਦੇ ਇਹ ਟੋਲ ਪਲਾਜ਼ਾ ਰਹਿਣਗੇ ਫਰੀ, ਕਿਸਾਨਾਂ ਨੇ ਕੀਤਾ ਫੈਸਲਾ

ਕੱਲ੍ਹ ਪੰਜਾਬ ਭਰ ਦੇ ਇਹ ਟੋਲ ਪਲਾਜ਼ਾ ਰਹਿਣਗੇ ਫਰੀ, ਕਿਸਾਨਾਂ ਨੇ ਕੀਤਾ ਫੈਸਲਾ

ਪਟਿਆਲਾ (ਪਰਮੀਤ): ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾ ਦੇ ਬਲਾਕ ਰਾਜਪੁਰਾ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 12 ਜਨਵਰੀ ਨੂੰ 4 ਘੰਟਿਆਂ ਲਈ ਟੋਲ ਪਲਾਜ਼ੇ ਫ਼ਰੀ ਕੀਤੇ ਜਾਣਗੇ। ਇਸ ਤੋਂ ਇਲਾਵਾ, 13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਮੌਕੇ ਬਿਜਲੀ ਬਿਲ 2025 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਨਾਲ ਹੀ 21 ਅਤੇ 22 ਜਨਵਰੀ ਨੂੰ ਦੂਜੇ ਗੇੜ ਤਹਿਤ ਚਿਪ ਵਾਲੇ ਮੀਟਰ ਉਤਾਰ ਕੇ ਸਬ-ਡਿਵਿਜ਼ਨ ਦਫ਼ਤਰਾਂ ਵਿੱਚ ਜਾ ਕੇ ਜਮ੍ਹਾਂ ਕਰਵਾਏ ਜਾਣਗੇ। ਦੱਸ ਦੇਈਏ ਕਿ ਧਰੇੜੀ ਜੱਟਾਂ ਪਟਿਆਲਾ, ਸ਼ੰਭੂ ਹਰਿਆਣਾ-ਪੰਜਾਬ ਬਾਰਡਰ ਅਤੇ ਬਨੂੜ ਵਿਖੇ ਟੋਲ ਪਲਾਜ਼ਾ ਟੋਲ ਫਰੀ ਕਰਨ ਦੇ ਨਾਲ-ਨਾਲ ਪੰਜਾਬ ਦੇ ਹੋਰ ਵੀ ਟੋਲ ਪਲਾਜ਼ੇ ਫਰੀ ਕਰਨ ਦੇ ਯਤਨ ਹੋਣਗੇ। ਇਹ ਪ੍ਰਗਟਾਵਾ ਯੂਨੀਅਨ ਲੀਡਰ ਬਲਕਾਰ ਸਿੰਘ ਫੌਜੀ ਜੱਸੋਵਾਲ ਨੇ ਕੀਤਾ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS