ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ

ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ

ਜਲੰਧਰ- ਪੰਜਾਬ ਵਿਚ ਜਿੱਥੇ ਇਕ ਪਾਸੇ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਠੰਡ ਵਿਚਾਲੇ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਵੀ ਮਹਿਸੂਸ ਕੀਤੀ ਗਈ। ਅੱਜ ਸਵੇਰੇ ਜਿੱਥੇ ਪਹਿਲਾਂ ਸੰਘਣੀ ਧੁੰਦ ਪਈ, ਉਥੇ ਹੀ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿਚ ਧੁੱਪ ਵੀ ਨਿਕਲੀ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ।  ਮੌਸਮ ਵਿਭਾਗ ਮੁਤਾਬਕ 13 ਅਤੇ 14 ਜਨਵਰੀ ਨੂੰ ਧੁੰਦ ਜ਼ਿਆਦਾ ਰਹੇਗੀ ਪਰ ਲੋਹੜੀ 'ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉਥੇ ਹੀ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ 'ਚ ਸੂਬੇ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਘੱਟੋ-ਘੱਟ ਤਾਪਮਾਨ ਇੰਨਾ ਹੇਠਾਂ ਡਿੱਗਿਆ ਹੈ।

ਉਥੇ ਹੀ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ, ਫਰੀਦਕੋਟ ਅਤੇ ਗੁਰਦਾਸਪੁਰ 'ਚ 3.2 ਡਿਗਰੀ ਸੈਲਸੀਅਸ, ਬਠਿੰਡਾ 'ਚ 3.4 ਡਿਗਰੀ ਸੈਲਸੀਅਸ, ਰਾਜਧਾਨੀ ਚੰਡੀਗੜ੍ਹ 'ਚ 4 ਡਿਗਰੀ ਸੈਲਸੀਅਸ, ਪਟਿਆਲਾ 'ਚ 4.4 ਡਿਗਰੀ ਸੈਲਸੀਅਸ, ਰੂਪਨਗਰ 'ਚ 4.5 ਡਿਗਰੀ ਸੈਲਸੀਅਸ ਅਤੇ ਲੁਧਿਆਣਾ 'ਚ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

PunjabKesari

ਮੌਸਮ ਵਿਭਾਗ ਵੱਲੋਂ 14 ਜਨਵਰੀ ਤੱਕ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਭਰ ਵਿਚ 'ਯੈਲੋ ਅਲਰਟ' ਐਲਾਨਿਆ ਗਿਆ ਹੈ। ਮੌਸਮ ਦੀ ਭਵਿੱਖਬਾਣੀ ਮੁਤਾਬਕ ਅੱਜ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ,  ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ, ਫਾਜ਼ਿਲਕਾ, ਮੁਕਤਸਰ ਸਾਹਿਬ ਵਿਚ ਯੈਲੋ ਅਲਰਟ ਰਹੇਗਾ। ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਉਥੇ ਹੀ 12, 13 ਅਤੇ 14 ਜਨਵਰੀ ਨੂੰ ਵੀ ਸੂਬੇ ਵੀ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
14 ਅਤੇ 15 ਜਨਵਰੀ ਨੂੰ ਦੱਖਣੀ ਅਤੇ ਪੱਛਮੀ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮੌਸਮ ਸਧਾਰਣ ਰਹਿਣ ਦੀ ਸੰਭਾਵਨਾ ਹੈ ਪਰ ਕੇਂਦਰੀ ਅਤੇ ਪੂਰਬੀ ਪੰਜਾਬ ਵਿੱਚ ਸਵੇਰ ਦੇ ਸਮੇਂ ਸੰਘਣੀ ਧੁੰਦ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਵਿਜ਼ੀਬਲਿਟੀ ਘਟਣ ਕਾਰਨ ਆਵਾਜਾਈ ’ਤੇ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਰਹੇਗਾ।

 ਫਿਲਹਾਲ ਆਲਮ ਇਹ ਹੈ ਕਿ ਕੰਬਣੀ ਛੇੜਨ ਵਾਲੀਆਂ ਸਰਦ ਰਾਤਾਂ ਅਤੇ ਤੜਕਸਾਰ ਘਰਾਂ ਵਿਚੋਂ ਬਾਹਰ ਜਾਣ ਵਾਲੇ ਲੋਕਾਂ ਦਾ ਹਾਲ ਬੇਹਾਲ ਹੈ। ਆਉਣ ਵਾਲੇ ਦਿਨਾਂ ਵਿਚ ਵੀ ਭਿਆਨਕ ਠੰਡ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸੇ ਦੌਰਾਨ ਹਾਈਵੇਅ ’ਤੇ ਪੈਣ ਵਾਲੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਮਾਹਿਰਾਂ ਅਨੁਸਾਰ ਜੇਕਰ ਇਸੇ ਤਰ੍ਹਾਂ 3-4 ਦਿਨ ਲਗਾਤਾਰ ਧੁੱਪ ਨਿਕਲਦੀ ਰਹੀ ਤਾਂ ਘੱਟੋ-ਘੱਟ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਸਰਦ ਰਾਤਾਂ ਵਿਚ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਮੁਤਾਬਕ ਹਾਈਵੇਅ ’ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ। ਫਿਲਹਾਲ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS