ਪੰਜਾਬ ਦੇ ਸਰਕਾਰੀ ਸਕੂਲਾਂ-ਹਸਪਤਾਲਾਂ 'ਤੇ 'ਆਪ' ਦਾ ਰੰਗ, ਮਾੜੀ ਪਿਰਤ ਪਾ ਰਹੇ ਨੇ 'ਝਾੜੂ' ਵਾਲੇ : ਗੋਇਲ

ਪੰਜਾਬ ਦੇ ਸਰਕਾਰੀ ਸਕੂਲਾਂ-ਹਸਪਤਾਲਾਂ 'ਤੇ 'ਆਪ' ਦਾ ਰੰਗ, ਮਾੜੀ ਪਿਰਤ ਪਾ ਰਹੇ ਨੇ 'ਝਾੜੂ' ਵਾਲੇ : ਗੋਇਲ

ਚੰਡੀਗੜ੍ਹ: ਆਰ. ਟੀ. ਆਈ. ਐਕਟਿਵਿਸਟ ਮਾਣਿਕ ਗੋਇਲ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਨੂੰ ਆਮ ਆਦਮੀ ਪਾਰਟੀ ਦਾ ਰੰਗ ਕੀਤੇ ਜਾਣ 'ਤੇ ਕਿਹਾ ਹੈ ਕਿ 'ਝਾੜੂ ਵਾਲੇ' ਇਹ ਮਾੜੀ ਪਿਰਤ ਪਾ ਰਹੇ ਹਨ ਤੇ ਹੁਣ ਹਰ ਪਾਰਟੀ ਪਹਿਲਾਂ ਆਪਣੇ ਰੰਗ ਕਰਨ 'ਤੇ ਅਰਬਾਂ ਰੁਪਏ ਦਾ ਖਰਚਾ ਕਰਿਆ ਕਰੇਗੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਹੁਣ ਹਰ ਸਰਕਾਰੀ ਬਿਲਡਿੰਗ 'ਤੇ ਇਹੀ ਰੰਗ ਹੋਇਆ ਮਿਲੇਗਾ, ਕਿਉਂਕਿ ਇਨ੍ਹਾਂ ਥਾਵਾਂ 'ਤੇ ਹੀ ਵੋਟਾਂ ਪੈਂਦੀਆਂ ਹਨ ਤੇ ਇਹ ਅਸਿੱਧੇ ਤੌਰ 'ਤੇ ਵੱਡੀ ਮਸ਼ਹੂਰੀ ਹੈ। 

ਮਾਣਿਕ ਗੋਇਲ ਨੇ ਮਾਨਸਾ ਦੇ ਸਿਵਲ ਹਸਪਤਾਲ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਇਸ ਉੱਪਰ ਆਮ ਆਦਮੀ ਪਾਰਟੀ ਨੇ ਸਰਕਾਰੀ ਖਰਚੇ 'ਤੇ ਆਪਣੇ ਝੰਡੇ ਦੇ ਰੰਗ ਵਰਗਾ ਰੰਗ ਕਰ ਦਿੱਤਾ ਹੈ। ਗੋਇਲ ਨੇ ਕਿਹਾ ਕਿ ਹਸਪਤਾਲ ਦਾ ਰੰਗ ਥੋੜ੍ਹਾ ਫਿੱਕਾ ਰਹਿ ਗਿਆ ਲਗਦਾ ਹੈ, ਇਸ ਲਈ ਸਕੂਲਾਂ ਲਈ ਬਾਕਾਇਦਾ ਪੀਲੇ ਰੰਗ ਦੇ ਕੋਡ ਤਕ ਦਿੱਤੇ ਗਏ ਹਨ। 

ਮਾਣਿਕ ਗੋਇਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਪਹਿਲੀ ਫੋਟੋ ਮਾਨਸਾ ਦੇ ਸਿਵਿਲ ਹਸਪਤਾਲ ਦੀ ਹੈ , ਜਿਸ ਉੱਤੇ ਝਾੜੂ ਵਾਲਿਆਂ ਨੇ ਸਰਕਾਰੀ ਖਰਚੇ ਨਾਲ ਆਪਣੇ ਝੰਡੇ ਦੇ ਰੰਗ ਵਰਗਾ ਰੰਗ ਕਰ ਦਿੱਤਾ ਹੈ। ਕੱਲ੍ਹ ਮੈਂ ਤੁਹਾਨੂੰ ਨਵੇਂ ਫੁਰਮਾਨ ਬਾਰੇ ਦੱਸਿਆ ਸੀ ਕਿ ਸਕੂਲਾਂ ਤੇ ਵੀ ਝਾੜੂ ਦੇ ਝੰਡੇ ਵਰਗਾ ਰੰਗ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਹਨ। ਮਾਨਸਾ ਵਾਲਾ ਰੰਗ ਥੋੜਾ ਫਿੱਕਾ ਰਹਿ ਗਿਆ ਲਗਦਾ ਇਸ ਲਈ ਸਕੂਲਾਂ ਵਾਲੇ ਰੰਗ ਵਿੱਚ ਬਕਾਇਦਾ ਪੀਲੇ ਰੰਗ ਦੇ ਕੋਡ ਦਿੱਤੇ ਹਨ। ਹੁਣ ਲਗਦਾ ਹਰ ਸਰਕਾਰੀ ਬਿਲਡਿੰਗ , ਸਕੂਲਾਂ, ਕਾਲਜਾਂ, ਪਖਾਨਿਆਂ, ਹਸਪਤਾਲਾਂ ਤੇ ਇਹੀ ਰੰਗ ਹੋਇਆ ਮਿਲੂ। ਕਿਉਂਕਿ ਇਹਨਾਂ ਥਾਵਾਂ ਤੇ ਹੀ ਵੋਟਾਂ ਪੈਂਦੀਆ ਹਨ। ਜੋ ਕਿ ਅਸਿੱਧੇ ਤੌਰ ਤੇ ਵੱਡੀ ਮਸ਼ਹੂਰੀ ਹੈ। ਹੁਣ ਹਰ ਪਾਰਟੀ ਆ ਕੇ ਪਹਿਲਾਂ ਆਪਣੇ ਰੰਗ ਕਰਨ ਤੇ ਅਰਬਾਂ ਰੁਪਏ ਲਾਇਆ ਕਰੂ, ਝਾੜੂ ਵਾਲੇ ਗੰਦੀ ਪਿਰਤ ਪਾ ਰਹੇ ਹਨ।"

Credit : www.jagbani.com

  • TODAY TOP NEWS