ਵੱਡੀ ਖ਼ਬਰ ; ਅਮਰੀਕਾ 'ਚ ਫ਼ਿਰ ਹੋਇਆ Shutdown !

ਵੱਡੀ ਖ਼ਬਰ ; ਅਮਰੀਕਾ 'ਚ ਫ਼ਿਰ ਹੋਇਆ Shutdown !

ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ ਈਰਾਨ ਨਾਲ ਜੰਗ ਦੀ ਤਿਆਰੀ 'ਚ ਲੱਗਾ ਹੋਇਆ ਹੈ, ਉੱਥੇ ਹੀ ਦੇਸ਼ ICE ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸੇਕ ਝੱਲ ਰਿਹਾ ਹੈ। ਇਸੇ ਤਣਾਅਪੂਰਨ ਸਥਿਤੀ ਦੌਰਾਨ ਅਮਰੀਕਾ ਵਿੱਚ ਸ਼ਨੀਵਾਰ ਤੜਕੇ ਤੋਂ ਅੰਸ਼ਿਕ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਹੈ। ਹਾਲਾਂਕਿ ਸੈਨੇਟ ਨੇ ਆਖਰੀ ਸਮੇਂ 'ਤੇ ਸਰਕਾਰੀ ਫੰਡਿੰਗ ਬਿੱਲਾਂ ਦੇ ਇੱਕ ਸੋਧੇ ਹੋਏ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਸਦਨ ਵੱਲੋਂ ਸੋਮਵਾਰ ਤੋਂ ਪਹਿਲਾਂ ਇਨ੍ਹਾਂ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਨਹੀਂ ਹੈ, ਜਿਸ ਕਾਰਨ ਇਹ ਸ਼ਟਡਾਊਨ ਵਾਲੀ ਸਥਿਤੀ ਪੈਦਾ ਹੋਈ ਹੈ।

ਡੈਮੋਕਰੇਟਿਕ ਲੀਡਰ ਚੱਕ ਸ਼ੂਮਰ ਨੇ ਮੰਗ ਕੀਤੀ ਹੈ ਕਿ ICE ਏਜੰਟਾਂ ਲਈ ਬਾਡੀ ਕੈਮਰੇ ਪਹਿਨਣੇ ਲਾਜ਼ਮੀ ਕੀਤੇ ਜਾਣ ਅਤੇ ਡਿਊਟੀ ਦੌਰਾਨ ਮਾਸਕ ਪਹਿਨਣ 'ਤੇ ਪਾਬੰਦੀ ਲਗਾਈ ਜਾਵੇ। ਸ਼ੂਮਰ ਨੇ ਚਿਤਾਵਨੀ ਦਿੱਤੀ ਕਿ ਜੇਕਰ ICE ਦੀਆਂ ਕਾਰਵਾਈਆਂ ਵਿੱਚ ਅਸਲ ਤਬਦੀਲੀ ਨਹੀਂ ਲਿਆਂਦੀ ਜਾਂਦੀ, ਤਾਂ ਰਿਪਬਲਿਕਨਾਂ ਨੂੰ ਡੈਮੋਕਰੇਟਿਕ ਵੋਟਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਬਿੱਲ 'ਤੇ ਆਪਣੀ ਰੋਕ ਉਦੋਂ ਹਟਾਈ ਜਦੋਂ ਸੈਨੇਟ ਦੇ ਬਹੁਮਤ ਨੇਤਾ ਜੌਨ ਥੂਨ ਨੇ ਆਉਣ ਵਾਲੇ ਹਫ਼ਤਿਆਂ ਵਿੱਚ 'ਸੈਂਚੁਰੀ ਸਿਟੀਜ਼' 'ਤੇ ਪਾਬੰਦੀ ਲਗਾਉਣ ਸਬੰਧੀ ਵੋਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਹੁਣ ਇਹ ਬਿੱਲ ਸਪੀਕਰ ਮਾਈਕ ਜੌਹਨਸਨ ਵੱਲੋਂ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੈ, ਜਿਸ ਲਈ ਰਿਪਬਲਿਕਨਾਂ ਅਤੇ ਡੈਮੋਕਰੇਟਸ ਦੋਵਾਂ ਦਾ ਸਹਿਯੋਗ ਜ਼ਰੂਰੀ ਹੈ, ਤਾਂ ਹੀ ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤਾਂ ਲਈ ਭੇਜਿਆ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਸੈਨੇਟ ਵਿੱਚ ਇਸ ਬਿੱਲ ਦੇ ਪੱਖ ਵਿੱਚ 71 ਅਤੇ ਵਿਰੋਧ ਵਿੱਚ 29 ਵੋਟਾਂ ਪਈਆਂ, ਜਿਸ ਵਿੱਚ ਸਿਰਫ 5 ਰਿਪਬਲਿਕਨ ਮੈਂਬਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS