ਸੁਖਬੀਰ ਬਾਦਲ ਨੇ ਸ਼ੁਰੂ ਕੀਤੀ 'ਪ੍ਰਾਊਡ ਟੂ ਬੀ' ਅਕਾਲੀ ਮੁਹਿੰਮ, 'ਆਪ' 'ਤੇ ਵਿੰਨ੍ਹੇ ਨਿਸ਼ਾਨੇ

ਸੁਖਬੀਰ ਬਾਦਲ ਨੇ ਸ਼ੁਰੂ ਕੀਤੀ 'ਪ੍ਰਾਊਡ ਟੂ ਬੀ' ਅਕਾਲੀ ਮੁਹਿੰਮ, 'ਆਪ' 'ਤੇ ਵਿੰਨ੍ਹੇ ਨਿਸ਼ਾਨੇ

ਨਵਾਂਸ਼ਹਿਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਪਿੰਡ ਬਹਿਰਾਮ ਵਿੱਖੇ ਅੱਜ ''ਪ੍ਰਾਊਡ ਟੂ ਬੀ'' ਅਕਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੋਂ ਫੇਲ੍ਹ ਸਿੱਧ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ਦੀ ਮੌਜੂਦਾ ਸਰਕਾਰ ਨੇ ਸੂਬੇ ਨੂੰ ਤਰੱਕੀ ਦੀ ਪਟੜੀ ਤੋਂ ਥੱਲੇ ਉਤਾਰ ਦਿੱਤਾ ਹੈ। ਪੰਜਾਬ ਕਈ ਸਾਲ ਪਿੱਛੇ ਚਲਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸਾਰੇ ਵਰਗ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਦੁਖ਼ੀ ਮਹਿਸੂਸ ਕਰ ਰਹੇ ਹਨ ਅਤੇ ਮੌਜੂਦਾ ਸਰਕਾਰ ਚਲਦਾ ਕਰਨ ਲਈ ਤਿਆਰ ਬੈਠੇ ਹਨ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨਵਦੀਪ ਸਿੰਘ ਅਨੋਖਰੋਵਾਲ ਦੇ ਬੇਟੇ ਦੀ ਦਸਤਾਰਬੰਦੀ ਮੌਕੇ ਪਿੰਡ ਅਨੌਖਰਵਾਲ ਵਿੱਖੇ ਉਨ੍ਹਾਂ ਦੇ ਗ੍ਰਹਿ 'ਤੇ ਵੀ ਪਹੁੰਚੇ ਅਤੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

PunjabKesari

PunjabKesari

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਜ਼ਿਲ੍ਹਾ ਅਬਜਰਵਰ ਕਮਲ ਚੇਤਲੀ,ਹਲਕਾ ਇੰਚਾਰਜ ਨਵਾਂਸ਼ਹਿਰ ਜਰਨੈਲ ਸਿੰਘ ਵਾਹਿਦ, ਐੱਸ. ਜੀ. ਪੀ. ਸੀ. ਮੈਂਬਰ ਗੁਰਬਖਸ਼ ਸਿੰਘ ਖਾਲਸਾ, ਸਤਨਾਮ ਸਿੰਘ ਲਾਦੀਆਂ, ਰਮਨ ਨੰਦ ਲਾਲ ਚੌਧਰੀ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸੰਦੀਪ ਕੁਮਾਰ (ਹਨੀ ਟੋਂਸਾ), ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਸਚਿਨ ਕੁਮਾਰ ਸ਼ਾਹਪੁਰ ਪੱਟੀ, ਪਰਮ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਕੁਮਾਰ (ਡੀ. ਈ. ਓ), ਜਰਨੈਲ ਸਿੰਘ ਖਾਲਸਾ, ਬਲਦੇਵ ਕ੍ਰਿਸ਼ਨ,ਜੀਤ ਸਿੰਘ ਭਾਟੀਆ,ਬਲਦੇਵ ਸਿੰਘ ਮਝੈਲ, ਗੁਰਪ੍ਰੀਤ ਸਿੰਘ ਰੈਲ ਮਾਜਰਾ, ਕਪਿਲ ਕਿਰਪਾਲ, ਅਮਰੀਕ ਸਿੰਘ ਸ਼ੇਖੂਪੁਰ, ਹਰਦੀਪ ਸਿੰਘ ਦੀਪਾ, ਸ਼ੰਮੀ ਜਲਾਲਪੁਰ,ਕੁਲਵੀਰ ਸਿੰਘ ਮਾਨ, ਕੁਲਵੰਤ ਸਿੰਘ ਹਿਆਲਾ, ਗੁਰਦੀਪ ਸਿੰਘ ਨੋਨਾ, ਬਲਵੀਰ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਕਾਜਮਪੁਰ, ਸੁਖਵਿੰਦਰ ਸਿੰਘ ਮਿੰਟੂ, ਹਰਦੀਪ ਸਿੰਘ ਬਾਜਵਾ, ਸਰਦਾਰ ਹਰਨੇਕ ਸਿੰਘ ਬੜਵਾ, ਬਲਵਿੰਦਰ ਸਿੰਘ ਖੱਖ, ਚਰਨਜੀਤ ਸਿੰਘ ਚੰਨੀ ਭਰੋਲੀ, ਭੁਪਿੰਦਰ ਸਿੰਘ ਗੜੀ, ਧਰਮਿੰਦਰ ਸਿੰਘ ਮੰਡਾਲੀ, ਗੁਰਿੰਦਰ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਅਵਤਾਰ ਸਿੰਘ, ਅਜਮੇਰ ਸਿੰਘ ਭਾਰਾਪੁਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS