ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

ਚੰਡੀਗੜ੍ਹ- ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ 'ਟਟਿਰੀ' ਕਾਰਨ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਹਰਿਆਣਾ ਪੁਲਸ ਨੇ ਗੀਤ ਵਿੱਚ ਦਿਖਾਏ ਗਏ ਇਤਰਾਜ਼ਯੋਗ ਕੰਟੈਂਟ ਅਤੇ ਔਰਤਾਂ ਤੇ ਨਾਬਾਲਗ ਕੁੜੀਆਂ ਦੀ ਗਲਤ ਪੇਸ਼ਕਾਰੀ ਨੂੰ ਲੈ ਕੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ਬਾਦਸ਼ਾਹ ਦੇ ਖਿਲਾਫ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕੇ।

ਸਕੂਲ ਦੀ ਵਰਦੀ 'ਚ ਨਾਬਾਲਗ ਕੁੜੀਆਂ 'ਤੇ ਇਤਰਾਜ਼

ਪੰਚਕੂਲਾ ਦੇ ਸੈਕਟਰ-20 ਸਥਿਤ ਸਾਈਬਰ ਪੁਲਸ ਸਟੇਸ਼ਨ ਵਿੱਚ ਦਰਜ ਐਫ.ਆਈ.ਆਰ. ਅਨੁਸਾਰ, ਵੀਡੀਓ ਵਿੱਚ ਨਾਬਾਲਗ ਕੁੜੀਆਂ ਨੂੰ ਸਕੂਲ ਦੀ ਵਰਦੀ ਵਿੱਚ ਬੈਗ ਸੁੱਟ ਕੇ ਪੜ੍ਹਾਈ ਤੋਂ ਭੱਜਦੇ ਦਿਖਾਇਆ ਗਿਆ ਹੈ। ਗੀਤ ਵਿੱਚ 'ਬਾਦਸ਼ਾਲਾ' ਸ਼ਬਦ ਦੀ ਵਰਤੋਂ ਕਰਕੇ ਸਕੂਲੀ ਮਾਹੌਲ ਨੂੰ ਨਕਾਰਾਤਮਕ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਹੈ। ਔਰਤਾਂ ਅਤੇ ਕੁੜੀਆਂ ਲਈ ਵਰਤੀ ਗਈ ਸ਼ਬਦਾਵਲੀ ਨੂੰ ਬੇਹੱਦ ਅਸ਼ਲੀਲ ਅਤੇ ਇਤਰਾਜ਼ਯੋਗ ਮੰਨਿਆ ਗਿਆ ਹੈ।

ਸਰਕਾਰੀ ਬੱਸ ਅਤੇ ਸਕੂਲ ਦੀ ਵਰਤੋਂ ਵੀ ਜਾਂਚ ਦੇ ਘੇਰੇ 'ਚ

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਵੀਡੀਓ ਵਿੱਚ ਹਰਿਆਣਾ ਰੋਡਵੇਜ਼ (ਜੀਂਦ ਡਿਪੂ) ਦੀ ਬੱਸ ਅਤੇ ਇੱਕ ਸਰਕਾਰੀ ਸਕੂਲ ਦੀ ਇਮਾਰਤ ਦਿਖਾਈ ਗਈ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਦੀ ਸ਼ੂਟਿੰਗ ਲਈ ਸਬੰਧਤ ਵਿਭਾਗਾਂ ਤੋਂ ਇਜਾਜ਼ਤ ਲਈ ਗਈ ਸੀ ਜਾਂ ਨਹੀਂ। ਜੇਕਰ ਬਿਨਾਂ ਇਜਾਜ਼ਤ ਸ਼ੂਟਿੰਗ ਹੋਈ ਪਾਈ ਗਈ, ਤਾਂ ਧਾਰਾ 120-B ਤਹਿਤ ਹੋਰ ਕਾਰਵਾਈ ਕੀਤੀ ਜਾਵੇਗੀ।

ਪੁਲਸ ਦੀ ਸਖ਼ਤ ਚਿਤਾਵਨੀ

ਹਰਿਆਣਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬਾਦਸ਼ਾਹ (ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ) ਨੂੰ ਤੁਰੰਤ ਪੇਸ਼ ਹੋਣ ਲਈ ਿਸ ਜਾਰੀ ਕੀਤੇ ਗਏ ਹਨ। ਬਾਦਸ਼ਾਹ ਦੀ ਗ੍ਰਿਫਤਾਰੀ ਲਈ ਕਈ ਪੁਲਸ ਟੀਮਾਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਉਥੇ ਹੀ ਪੰਚਕੂਲਾ ਪੁਲਸ ਨੇ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਇਸ ਵਿਵਾਦਿਤ ਗੀਤ 'ਤੇ ਰੀਲਾਂ ਬਣਾਉਂਦਾ ਜਾਂ ਇਸ ਨੂੰ ਸ਼ੇਅਰ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS