ਰਾਮ ਰਹੀਮ ਦੀ ਰਿਹਾਈ 'ਤੇ ਮਨਜੀਤ ਸਿੰਘ ਜੀ.ਕੇ. ਨੇ ਜਤਾਇਆ ਇਤਰਾਜ਼

ਰਾਮ ਰਹੀਮ ਦੀ ਰਿਹਾਈ 'ਤੇ ਮਨਜੀਤ ਸਿੰਘ ਜੀ.ਕੇ. ਨੇ ਜਤਾਇਆ ਇਤਰਾਜ਼

ਨੈਸ਼ਨਲ ਡੈਸਕ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਦਿੱਤੀ ਗਈ ਰਿਹਾਈ ਤੋਂ ਬਾਅਦ ਸਿੱਖ ਆਗੂ ਮਨਜੀਤ ਸਿੰਘ ਜੀ.ਕੇ. ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਫੈਸਲੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਨਿਆਏ ਪ੍ਰਣਾਲੀ ਲਈ ਇੱਕ ਵੱਡਾ ਧੱਕਾ ਦੱਸਿਆ ਹੈ।

ਇਸ ਸਬੰਧੀ ਜੀ.ਕੇ. ਨੇ ਕਿਹਾ ਕਿ ਪੱਤਰਕਾਰ ਰਾਮਾਨੰਦ ਛਤਰਪਤੀ ਨੇ ਆਪਣੀ ਅਖ਼ਬਾਰ ਰਾਹੀਂ ਡੇਰੇ ਦੇ ਅੰਦਰ ਹੁੰਦੇ ਜਬਰ-ਜ਼ਨਾਹ ਤੇ ਕਤਲਾਂ ਵਰਗੇ ਸੰਗੀਨ ਜ਼ੁਰਮਾਂ ਦੇ ਰਾਜ਼ ਜੱਗ-ਜ਼ਾਹਰ ਕੀਤੇ ਸਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਇੰਨੇ ਵੱਡੇ ਮਾਮਲੇ ਵਿੱਚ, ਜਿੱਥੇ ਛਤਰਪਤੀ ਦੇ ਬੇਟੇ ਦੀ ਗਵਾਹੀ ਵੀ ਮੌਜੂਦ ਸੀ, ਉੱਥੇ ਰਾਮ ਰਹੀਮ ਨੂੰ ਰਿਹਾਈ ਮਿਲਣਾ ਹੈਰਾਨੀਜਨਕ ਹੈ। ਨਿਆਂਪ੍ਰਣਾਲੀ 'ਤੇ ਸਵਾਲ ਬਿਆਨ ਵਿੱਚ ਕਿਹਾ ਗਿਆ ਕਿ ਰਾਮ ਰਹੀਮ ਨੂੰ ਵਾਰ-ਵਾਰ ਮਿਲਣ ਵਾਲੀਆਂ ਫਰਲੋ ਅਤੇ ਪੈਰੋਲਾਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਰਹੀਆਂ ਹਨ।

ਜੀ.ਕੇ. ਅਨੁਸਾਰ, ਜਦੋਂ ਅਜਿਹੇ "ਮਗਰਮੱਛ" ਇੰਨੇ ਵੱਡੇ ਕਤਲ ਕੇਸਾਂ ਤੋਂ ਬਾਅਦ ਰਿਹਾਅ ਹੋ ਜਾਂਦੇ ਹਨ, ਤਾਂ ਆਮ ਆਦਮੀ ਦਾ ਅਦਾਲਤਾਂ ਅਤੇ ਕਚਹਿਰੀਆਂ ਤੋਂ ਭਰੋਸਾ ਟੁੱਟਣ ਲੱਗਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ 2024 ਵਿੱਚ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਵੀ ਰਾਮ ਰਹੀਮ ਨੂੰ ਰਿਹਾਈ ਮਿਲ ਚੁੱਕੀ ਹੈ।  ਮਨਜੀਤ ਸਿੰਘ ਜੀ.ਕੇ. ਨੇ ਇਸ ਰਿਹਾਈ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਫਿਲਹਾਲ ਅਦਾਲਤ ਦੇ ਵਿਸਥਾਰਪੂਰਵਕ ਆਰਡਰ  ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੈਸਲੇ ਦੇ ਕਾਰਨਾਂ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਉਹ ਦੁਬਾਰਾ ਜਨਤਾ ਦੇ ਰੂਬਰੂ ਹੋਣਗੇ ਅਤੇ ਅਗਲੀ ਰਣਨੀਤੀ ਸਾਂਝੀ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS