''ਅੱਜ ਰਾਤੀਂ ਹੋਵੇਗਾ ਸਭ ਤੋਂ ਵੱਡਾ ਹਮਲਾ..!'', ਅਮਰੀਕਾ ਨੇ ਇਰਾਨ ਨੂੰ ਦੇ'ਤੀ ਸਿੱਧੀ Warning

''ਅੱਜ ਰਾਤੀਂ ਹੋਵੇਗਾ ਸਭ ਤੋਂ ਵੱਡਾ ਹਮਲਾ..!'', ਅਮਰੀਕਾ ਨੇ ਇਰਾਨ ਨੂੰ ਦੇ'ਤੀ ਸਿੱਧੀ Warning

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੀ ਜੰਗ ਇੱਕ ਖਤਰਨਾਕ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਰੱਖਿਆ ਤੇ ਸੀਨੀਅਰ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਇਰਾਨ 'ਤੇ ਆਉਣ ਵਾਲੇ ਕੁਝ ਘੰਟਿਆਂ ਵਿੱਚ ਅਮਰੀਕੀ ਫੌਜ ਦੁਆਰਾ "ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ" ਕੀਤਾ ਜਾ ਸਕਦਾ ਹੈ।

ਅਮਰੀਕੀ ਪ੍ਰਸ਼ਾਸਨ ਦੇ ਸਕਾਟ ਬੇਸੈਂਟ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਦੇ ਹਮਲਾਵਰ ਰੁਖ਼ ਅਤੇ ਖੇਤਰੀ ਅਸਥਿਰਤਾ ਕਾਰਨ ਹੁਣ ਅਮਰੀਕਾ ਕੋਲ ਸਿਰਫ਼ ਫੌਜੀ ਕਾਰਵਾਈ ਦਾ ਰਸਤਾ ਹੀ ਬਚਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ 28 ਫਰਵਰੀ ਨੂੰ ਸ਼ੁਰੂ ਹੋਏ 'ਆਪ੍ਰੇਸ਼ਨ ਐਪਿਕ ਫਿਊਰੀ' ਦਾ ਸਭ ਤੋਂ ਵੱਡਾ ਅਤੇ ਫੈਸਲਾਕੁੰਨ ਹਿੱਸਾ ਹੋਵੇਗਾ। ਇਸ ਦਾ ਮਕਸਦ ਇਰਾਨ ਦੇ ਬਾਕੀ ਬਚੇ ਮਿਜ਼ਾਈਲ ਟਿਕਾਣਿਆਂ, ਪ੍ਰਮਾਣੂ ਸੁਵਿਧਾਵਾਂ ਅਤੇ ਫੌਜੀ ਕਮਾਂਡ ਸੈਂਟਰਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨਾ ਹੈ।

ਜੰਗ ਦੌਰਾਨ ਅਮਰੀਕੀ ਫੌਜ ਨੇ ਖੇਤਰ ਵਿੱਚ ਆਪਣੀ ਤਾਇਨਾਤੀ ਵਧਾ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਅਮਰੀਕੀ ਜੰਗੀ ਬੇੜੇ ਅਤੇ ਹਵਾਈ ਫੌਜ ਦੇ ਬੀ-21 ਰੇਡਰ ਸਟੀਲਥ ਬੰਬਰਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਅਮਰੀਕਾ ਦੀ ਇਸ ਚਿਤਾਵਨੀ ਮਗਰੋਂ ਤਹਿਰਾਨ ਸਮੇਤ ਇਰਾਨ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਜਾਣ ਲਈ ਕਿਹਾ ਗਿਆ ਹੈ। ਇੰਟਰਨੈੱਟ ਅਤੇ ਸੰਚਾਰ ਸੇਵਾਵਾਂ ਵਿੱਚ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕੀ-ਇਜ਼ਰਾਈਲੀ ਸਟ੍ਰਾਈਕ 'ਚ ਇਰਾਨੀ ਸੁਪਰੀਮ ਲੀਡਰ ਦੀ ਮੌਤ ਮਗਰੋਂ ਇਹ ਜੰਗ ਹੁਣ ਸਿਰਫ਼ ਇਰਾਨ-ਇਜ਼ਰਾਈਲ ਤੱਕ ਸੀਮਤ ਨਹੀਂ ਰਹੀ। ਇਰਾਨ ਵੱਲੋਂ ਗੁਆਂਢੀ ਦੇਸ਼ਾਂ (ਦੁਬਈ, ਬਹਿਰੀਨ, ਕੁਵੈਤ, ਸਾਊਦੀ ਅਰਬ, ਕਤਰ) 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ, ਅਮਰੀਕਾ ਨੇ ਇਸ ਨੂੰ ਅੰਤਰਰਾਸ਼ਟਰੀ ਸੁਰੱਖਿਆ ਲਈ ਖਤਰਾ ਕਰਾਰ ਦਿੱਤਾ ਹੈ।

ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਅੱਜ ਰਾਤ ਇਹ ਹਮਲਾ ਹੁੰਦਾ ਹੈ ਤਾਂ ਇਹ ਇਰਾਨ ਲਈ ਬਹੁਤ ਵੱਡੀ ਸੱਟ ਹੋਵੇਗੀ ਤੇ ਇਰਾਨੀ ਫੌਜੀ ਸਮਰੱਥਾ ਨੂੰ ਦਹਾਕਿਆਂ ਪਿੱਛੇ ਧੱਕ ਸਕਦਾ ਹੈ, ਪਰ ਇਸ ਨਾਲ ਤੇਲ ਦੀਆਂ ਕੀਮਤਾਂ ਅਤੇ ਵਿਸ਼ਵ ਆਰਥਿਕਤਾ 'ਤੇ ਵੀ ਬਹੁਤ ਡੂੰਘਾ ਅਸਰ ਪਵੇਗਾ ਤੇ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਵੀ ਖ਼ਤਰਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS