ਮੁੰਬਈ 'ਚ ਵੀ LPG ਸੰਕਟ ਹੋਇਆ ਡੂੰਘਾ! ਵਪਾਰਕ ਸਿਲੰਡਰਾਂ ਦੀ ਸਪਲਾਈ ਠੱਪ

ਮੁੰਬਈ 'ਚ ਵੀ LPG ਸੰਕਟ ਹੋਇਆ ਡੂੰਘਾ! ਵਪਾਰਕ ਸਿਲੰਡਰਾਂ ਦੀ ਸਪਲਾਈ ਠੱਪ

ਮੁੰਬਈ: ਅਮਰੀਕਾ-ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਵਧੇ ਤਣਾਅ ਦਾ ਸਿੱਧਾ ਅਸਰ ਹੁਣ ਮੁੰਬਈ ਦੀਆਂ ਰਸੋਈਆਂ ਤੱਕ ਪਹੁੰਚ ਗਿਆ ਹੈ। ਸਰੋਤਾਂ ਅਨੁਸਾਰ, ਸ਼ਹਿਰ ਵਿੱਚ ਐੱਲ.ਪੀ.ਜੀ. ਕੁਕਿੰਗ ਗੈਸ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੰਗਲੁਰੂ ਵਿਚ ਵਿਚ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਹੋਟਲ ਐਸੋਸੀਏਸ਼ਨ ਵੱਲੋਂ ਹੋਟਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਵਪਾਰਕ ਸਪਲਾਈ ਪੂਰੀ ਤਰ੍ਹਾਂ ਬੰਦ 
ਗੈਸ ਡੀਲਰਾਂ ਦਾ ਕਹਿਣਾ ਹੈ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ ਵਪਾਰਕ (commercial) ਸਿਲੰਡਰਾਂ ਦੀ ਸਪਲਾਈ ਐਤਵਾਰ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਨਾਲ ਖਾਣ-ਪੀਣ ਦੀਆਂ ਦੁਕਾਨਾਂ ਵਿੱਚ ਸੰਕਟ ਵਰਗੀ ਸਥਿਤੀ ਬਣ ਗਈ ਹੈ। ਡੀਲਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਵਪਾਰਕ ਸਿਲੰਡਰ ਨਾ ਮਿਲਣ ਕਾਰਨ ਹੋਟਲ ਮਾਲਕ ਕਾਲਾ ਬਾਜ਼ਾਰੀ ਰਾਹੀਂ ਘਰੇਲੂ ਸਿਲੰਡਰਾਂ ਦੀ ਵਰਤੋਂ ਕਰਨ ਲਈ ਮਜਬੂਰ ਹੋ ਸਕਦੇ ਹਨ, ਜੋ ਕਿ ਨਾ ਸਿਰਫ਼ ਗੈਰ-ਕਾਨੂੰਨੀ ਹੈ ਬਲਕਿ ਖ਼ਤਰਨਾਕ ਵੀ ਹੋ ਸਕਦਾ ਹੈ।

ਘਰੇਲੂ ਖਪਤਕਾਰਾਂ 'ਤੇ ਨਵੀਆਂ ਪਾਬੰਦੀਆਂ 
ਘਰੇਲੂ ਖਪਤਕਾਰਾਂ ਲਈ ਵੀ ਨਿਯਮ ਸਖ਼ਤ ਕਰ ਦਿੱਤੇ ਗਏ ਹਨ। ਕੇਂਦਰੀ ਪੈਟਰੋਲੀਅਮ ਮੰਤਰਾਲੇ ਦੀ ਨਵੀਂ ੀਫਿਕੇਸ਼ਨ ਅਨੁਸਾਰ, ਹੁਣ ਖਪਤਕਾਰ ਇੱਕ ਸਿਲੰਡਰ ਮਿਲਣ ਤੋਂ 25 ਦਿਨਾਂ ਬਾਅਦ ਹੀ ਨਵੀਂ ਰੀਫਿਲ ਬੁੱਕ ਕਰ ਸਕਣਗੇ। ਪਹਿਲਾਂ ਇਹ ਬੁਕਿੰਗ ਇੱਕ-ਦੋ ਦਿਨਾਂ ਵਿੱਚ ਹੀ ਸੰਭਵ ਸੀ। ਇਸ ਵੇਲੇ ਗੈਰ-ਵਪਾਰਕ ਸਿਲੰਡਰ ਦੀ ਡਿਲੀਵਰੀ ਲਈ ਦੋ ਤੋਂ ਅੱਠ ਦਿਨਾਂ ਦੀ ਉਡੀਕ ਕਰਨੀ ਪੈ ਰਹੀ ਹੈ।

ਕੀਮਤਾਂ 'ਚ ਵਾਧਾ ਤੇ ਚਿੰਤਾ 
ਬੁਕਿੰਗ ਐਤਵਾਰ ਨੂੰ ਵਪਾਰਕ ਸਿਲੰਡਰ ਦੀ ਕੀਮਤ 'ਚ 115 ਰੁਪਏ ਤੇ ਘਰੇਲੂ ਸਿਲੰਡਰ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸਟਾਕ ਖਤਮ ਹੋਣ ਦੇ ਡਰੋਂ ਸੋਮਵਾਰ ਸਵੇਰ ਤੋਂ ਹੀ ਲੋਕਾਂ ਵਿੱਚ ਪੈਨਿਕ ਬੁਕਿੰਗ ਵਧ ਗਈ ਹੈ। ਅੰਧੇਰੀ ਵਰਗੇ ਇਲਾਕਿਆਂ ਵਿੱਚ ਗਾਹਕਾਂ ਦੀ ਭਾਰੀ ਭੀੜ ਦੇਖੀ ਗਈ, ਜਿੱਥੇ ਕਈ ਪਰਿਵਾਰ ਸਿਲੰਡਰ ਖਤਮ ਹੋਣ ਦੇ ਡਰੋਂ ਖੁਦ ਏਜੰਸੀਆਂ ਤੋਂ ਸਿਲੰਡਰ ਚੁੱਕ ਕੇ ਘਰ ਲਿਜਾਣ ਬਾਰੇ ਸੋਚ ਰਹੇ ਹਨ।

ਗੈਸ ਡੀਲਰਾਂ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਭਾਵੇਂ ਉਹ ਹੋਟਲਾਂ ਤੋਂ ਵੱਧ ਕੀਮਤ ਵਸੂਲ ਕਰ ਲਵੇ, ਪਰ ਵਪਾਰਕ ਸਿਲੰਡਰਾਂ ਦੀ ਸਪਲਾਈ ਬਹਾਲ ਰੱਖੀ ਜਾਵੇ ਤਾਂ ਜੋ ਇਸ ਕਿੱਲਤ ਨੂੰ ਕਾਬੂ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS